ਕਿਸੇ
ਵਿਆਹੇ_ਜੋੜੇ_ਉੱਪਰ_ਐਸਾ_ਵਖ਼ਤ_ਪਿਆ ….ਕਿ #ਓਹਨਾਂ_ਦਾ_ਘਰ_ਤੱਕ_ਵਿਕਣ_ਦੀ_ਨੌਬਤ ਆ ਗਈ ….
ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ…
ਪਤੀ ਬੋਲਿਆ ” ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ…ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ…ਸ਼ਾਇਦ ਅੱਜ ਖੁਸ਼ ਹੁੰਦੀ….ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ…”
ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ ” ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??… ਕਦੇ ਕਹਿੰਦੇ ਹੁੰਦੇ ਸੀ ਇੱਕ ਰੂਹ ‘ਤੇ ਦੋ ਜ਼ਿਸਮ ਹਾਂ ਆਪਾਂ ….ਇਹਨਾਂ ਚੀਜਾਂ ਦਾ ਕੀ ਏ? ??? ਕਦੇ ਫਿਰ ਬਣਾ ਲਵਾਂਗੇ…..ਮੇਰੇ ਲਈ ਤਾਂ ਤੁਸੀਂ ਹੀ ਓਂ ਸਭ ਕੁੱਝ…ਅੱਧੀ ਰੋਟੀ ਖਾ ਲਵਾਂਗੀ…ਤਨ ਢਕਣ ਲਈ ਤੁਹਾਡੇ ਪੁਰਾਣੇਂ ਕੱਪੜੇ ਪਾ ਕੇ ਸਾਰ ਲਵਾਂਗੀ…ਕੁੱਝ ਨਹੀਂ ਚਾਹੀਦਾ ਮੈਨੂੰ….”
ਕੁੱਝ ਸਾਲਾਂ ਬਾਅਦ ਕੰਮ ਲੀਹ ਉੱਤੇ ਪਰਤਿਆ ….ਤਾਂ ਪਤੀ ਨੇਂ ਪਹਿਲਾਂ ਨਾਲੋਂ ਵੱਧ ਗਹਿਣੇਂ ਬਣਵਾ ਕੇ ਪਤਨੀਂ ਨੁੰ ਪਹਿਨਾ ਦਿੱਤੇ.
” ਤੇਰੀ ਖ਼ੂਬਸ਼ੂਰਤੀ ਸ਼ਾਇਦ ਇਸ ਦਾ ਕੋਈ ਤੋੜ ਨਹੀਂ ਨਾਂ ਹੀ ਤੇਰੇ ਕਿਰਦਾਰ ਦੀ ਕੋਈ ਮਿਸ਼ਾਲ ਏ ਮੈਂ ਖੁਸ਼ਕਿਸਮਤ ਹਾਂ ਕਿ ਤੇਰੇ ਨਾਲ ਵਿਆਹਿਆ ਗਿਆ ਪਤੀ ਨੇਂ ਖੁਸ਼ੀ ਨੂੰ ਅੱਖਾਂ ਰਾਹੀਂ ਵਹਿਣ ਤੋਂ ਰੋਕ ਕੇ ਮਸਾਂ ਕਿਹਾ.
“ਝੂਠੇ ਓਂ ਤੁਸੀਂ ਹਾ ਹਾ ਹਾ ” ਪਤਨੀਂ ਸ਼ਰਾਰਤੀ ਜਿਹੇ ਅੰਦਾਜ਼ ‘ਚ ਬੋਲੀ.
ਅਸਲ ਪਤਨੀ ਪਤੀ ਦਾ ਰਿਸ਼ਤਾ ਤਾ ੲਿਸ ਤਰਾ ਦਾ ਹੀ ਹੁੰਦਾ
ਵਿਚਾਰ ਮਿਲਣੇ ਚਾਹਿਦੇ ਹਨ
ਜਿਥੇ ਵਿਚਾਰ ਨਹੀ ਮਿਲਦੇ ੳੁਹ ਰਿਸ਼ਤਾ ਨਰਕ ਤੋ ਵੱਧ ਕੇ ਕੁਝ ਨਹੀ❤☺
Mandeep
Author: Gurbhej Singh Anandpuri
ਮੁੱਖ ਸੰਪਾਦਕ