ਬਾਘਾਪੁਰਾਣਾ,28 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਚੰਦ ਪੁਰਾਣਾ ਤੋਂ ਪੀਸੀ (ਲੁੱਕ ਵਾਲੀ ਬੱਜਰੀ) ਨਾਲ ਭਰੇ ਟਿੱਪਰ ਨਾਲ ੳੁਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦ ਟਿਪਰ ਦਾ ਕੈਂਬਨ ਅੱਗ ਨਾਲ ਸੜ੍ਹ ਕੇ ਸਵਾਹ ਹੋ ਜਦ ਗਿਆ ਜਦ ਕਿ ਡਰਾਈਵਰ ਜਗਦੀਸ਼ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਲ-ਵਾਲ ਬਚ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜਗਦੀਸ਼ ਸਿੰਘ ਵਿਕਰਮ ਬਿਲਡਰ ਚੰਦਪੁਰਾਣਾ ਤੋਂ ਟਿਪਰ ਨੰਬਰ ਪੀ ਬੀ 03S-9308 ਲੁੱਕ ਵਾਲੀ ਬਜਰੀ ਨਾਲ ਭਰਿਆ ਟਿਪਰ ਚੰਦਪੁਰਾਣਾ ਤੋਂ ਤੂੰਬੜਭੱਨ ਨੇੜੇ ਮੁੱਦਕੀ ਜਾ ਰਿਹਾ ਸੀ ਤਾਂ ਜਦ ਉਹ ਬਾਘਾਪੁਰਾਣਾ ਵਿਖੇ ਬਰਾੜ ਪਟਰੌਲ ਪੰਪ ਅਤੇ ਦੀਪ ਢਾਬੇ ਕੋਲ ਦੇ ਕੋਲ ਆ ਗਿਆ ਤਾਂ ਪਤਾ ਨਹੀਂ ਕਿਸ ਤਰੀਕੇ ਨਾਲ ਟਿਪਰ ਨੂੰ ਅੱਗ ਪਈ ਕਿ ਡਰਾਈਵਰ ਦੀ ਸੂਝ-ਬੂਝ ਸਦਕਾ ਕੋਈ ਵੀ ਜਾਨੀ ਨੁਕਸਾਨ ਤੋਂ ਬਚਾ ਲਿਆ ਗਿਆ। ਇਸ ਮੌਕੇ ‘ਤੇ ਦਵਈਆਂ ਦੀ ਦੁਕਾਨ ਲੱਗੇ ਬਲਕਰਨ ਸਿੰਘ ਵਾਸੀ ਉਗੋਕੇ ਅਤੇ ਹੋਰ ਨੌਜਵਾਨਾਂ ਨੇ ਨੇੜੇ ਦੀਪ ਢਾਬੇ ਦੀ ਪਾਣੀ ਵਾਲੀ ਖੇਲ ਤੋਂ ਪਾਣੀ ਦੀਆਂ ਬਾਲਟੀਆਂ ਭਰ-ਭਰ ਕੇ ਅੱਗ ਤੇ ਕਾਬੂ ਪਾਇਆ।
Author: Gurbhej Singh Anandpuri
ਮੁੱਖ ਸੰਪਾਦਕ