ਧਰਮ ਪ੍ਰਚਾਰ ਕਮੇਟੀ ਸ਼੍ਰੀ ਅਮ੍ਰਿੰਤਸਰ ਸਾਹਿਬ ਤੋ ਹੋਏ ਆਦੇਸ਼ ਅਨੁਸਾਰ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋ ਡਾ ਦਿਲਜੀਤ ਸਿੰਘ ਭਿੰਡਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਪਿੰਡ ਹੀਰਾਂ ਥੜਾ, ਜਿਲਾ ਊਨਾ , ਗੁ. ਬਾਬਾ ਬੰਦਾ ਸਿੰਘ ਬਹਾਦਰ ਵਿਖੇ 27 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਮ੍ਰਿੰਤ ਸੰਚਾਰ ਤੇ ਗੁਰਮਿਤ ਸਮਾਗਮ ਕਰਵਾਇਆ ਗਿਆ ਕਈ ਦਿਨਾ ਤੋ ਵੱਖ ਵੱਖ ਪਿੰਡਾ ਵਿੱਚ ਪਹੁੰਚ ਕੇ ਗੁਰਦੁਆਰਾ ਸਾਹਿਬਨ ਵਿਖੇ ਕਮੇਟੀਆ ਨੂੰ ਮਿਲਕੇ ਪਹਿਲੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਇਸ ਅਮ੍ਰਿੰਤ ਸੰਚਾਰ ਦੇ ਸੱਦਾ ਪੱਤਰ ਦਿੱਤੇ ਗਏ ਬਹੁਤ ਵੱਡੀ ਗਿਣਤੀ ਅੰਦਰ ਸੰਗਤਾ ਨੇ ਗੁਰਮਿਤ ਸਮਾਗਮ ਵਿੱਚ ਹਾਜਰੀਆ ਭਰੀਆ 57 ਪ੍ਰਾਣੀਆਂ ਨੇ ਅਮ੍ਰਿੰਤ ਛੱਕ ਕੇ ਗੁਰੂ ਵਾਲੇ ਬਣੇ , ਪੰਜ ਪਿਆਰੇ ਸਾਹਿਬਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਏ ਸਨ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਭੇਟਾ ਰਹਿਤ ਕਕਾਰ ਦਿੱਤੇ ਗਏ ! ਇਸ ਮੌਕੇ ਤੇ ਸਿੰਘ ਸਾਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਹਾਜਰ ਹੋਏ ਮੈਂਬਰ ਦਿਲਜੀਤ ਸਿੰਘ ਭਿੰਡਰ ਅਤੇ ਰਾਗੀ ਭਾਈ ਪ੍ਰਤਾਪ ਸਿੰਘ ਹਜੂਰੀ ਰਾਗੀ ਤਖ਼ਤ ਸ਼੍ਰੀ ਕੇਸਗੜ ਸਾਹਿਬ ਕਵੀਸ਼ਰ ਵਰਿਆਮ ਸਿੰਘ ਦੇ ਜਥੇ ਢਾਢੀ ਹਰਜੋਤ ਸਿੰਘ ਚਾਹਲ , ਭਾਈ ਸੁਰਜੀਤ ਸਿੰਘ ਅਤੇ ਭਾਈ ਗੁਰਦੀਪ ਸਿੰਘ ਚੌਂਤਾ ਇੰਚਾਰਜ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਨੇ ਗੁਰਮਿਤ ਵਿਚਾਰਾਂ ਕੀਤੀਆਂ ! ਇਸ ਮੌਕੇ ਬਾਬਾ ਪ੍ਰੇਮ ਸਿੰਘ ਭੱਲੜੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਕੇਹਰ ਸਿੰਘ , ਕੇਸਰ ਸਿੰਘ , ਸੁਰਜੀਤ ਸਿੰਘ , ਪ੍ਰਚਾਰਕ ਭਾਈ ਪਰਮਜੀਤ ਸਿੰਘ , ਪ੍ਰਚਾਰਕ ਭਾਈ ਤਜਿੰਦਰ ਸਿੰਘ , ਕਮਲ ਸਿੰਘ ਆਦਿ ਹਾਜਰ ਰਹੇ
Author: Gurbhej Singh Anandpuri
ਮੁੱਖ ਸੰਪਾਦਕ