ਬਾਘਾ ਪੁਰਾਣਾ 30 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਲਾਰੈਂਸ ਇੰਟਰਨੈਸ਼ਨਲ ਕਾਂਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਵੱਲੋਂ ਸਵੱਛ ਭਾਰਤ ਦੀ ਮੁਹਿੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਰੈਲੀ ਕੱਢੀ ਗਈ ਇਸ ਰੈਲੀ ਦਾ ਮੁੱਖ ਮੰਤਵ ਇਲਾਕਾ ਨਿਵਾਸੀਆਂ ਨੂੰ ਪ੍ਰਦੂਸ਼ਣ ਦੀ ਰੋਕਥਾਮ ਲਈ ਜਾਗਰੂਕ ਕਰਨਾ ਸੀ ਰੈਲੀ ਵਿੱਚ ਜਿੱਥੇ ਵਿਦਿਆਰਥੀਆਂ ਨੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪੇਰਿਤ ਕੀਤਾ ਉੱਥੇ ਹੀ ਉਨ੍ਹਾਂ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਖੇਤਾਂ ਵਿਚ ਪਰਾਲੀ ਨੂੰ ਅੱਗ ਨਾ ਲਾਉਣ ਤੇ ਅਤੇ ਕੂੜੇ ਕਰਕਟ ਦੇ ਸਹੀ ਨਿਪਟਾਰੇ ਲਈ ਨਾਅਰੇ ਲਾਏ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਹਰੀ ਝੰਡੀ ਦਿੱਤੀ ਅਤੇ ਉਨ੍ਹਾਂ ਦੇ ਨਾਲ ਸਕੂਲ ਚੇਅਰਮੈਨ ਤਰਸੇਮ ਲਾਲ ਗਰਗ ਅਤੇ ਐੱਮ ਡੀ ਮੈਡਮ ਜੀਨਮ ਗਰਗ ਅਤੇ ਪ੍ਰਿੰਸੀਪਲ ਮੈਡਮ ਸਰਿਤਾ ਅਰੋੜਾ ਕਮੇਟੀ ਮੈਂਬਰ ਹਾਜ਼ਰ ਸਨ ਇਸ ਤੋਂ ਇਲਾਵਾ ਹਰਮੇਸ਼ਪਾਲ ਅਗਰਵਾਲ ਕੈਨੇਡਾ ਵਾਲੇ ਸੁਭਾਸ਼ ਚੰਦਰ ਗਰਗ ਕੈਨੇਡਾ ਬਾਊ ਸੁਰਿੰਦਰ ਕੁਮਾਰ ਬੰਸਲ ਨਿਊਜ਼ੀਲੈਂਡ ਵਾਲੇ ਹਾਜ਼ਰ ਸਨ ਵਿਦਿਆਰਥੀਆਂ ਵਿੱਚ ਰੈਲੀ ਦੌਰਾਨ ਇਕ ਨਵਾਂ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਰੈਲੀ ਨੂੰ ਸਫਲ ਬਣਾਉਣ ਲਈ ਜਿਥੇ ਮੈਨੇਜਮੇਂਟ ਨੇ ਸਹਿਯੋਗ ਦਿੱਤਾ ਉਥੇ ਹੀ ਪ੍ਰਸ਼ਾਸਨ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਰੈਲੀ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਖਾਣ ਪੀਣ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਰਿਤਾ ਅਰੋੜਾ ਨੇ ਕਿਹਾ ਕਿ ਸਵੱਛ ਭਾਰਤ ਦੀ ਮੁਹਿੰਮ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰਾਂਗੇ ਰੈਲੀ ਕੱਢਣ ਦੌਰਾਨ ਸਮੂਹ ਸਟਾਫ ਮੌਜੂਦ ਸੀ
Author: Gurbhej Singh Anandpuri
ਮੁੱਖ ਸੰਪਾਦਕ