ਮਾਮਲਾ ਕੰਬਾਈਨ ਡਰਾਈਵਰ ਨੂੰ ਨਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖਣ ਦਾ
ਕੰਬਾਇਨ ਦੇ ਨੁਕਸਾਨ ਦੀ ਭਰਪਾਈ ਸ਼ਿਕਾਇਤਕਰਤਾ ਤੋਂ ਕਰਾਈ ਜਾਵੇ
ਬਾਘਾਪੁਰਾਣਾ,30 ਅਕਤੂਬਰ (ਰਾਜਿੰਦਰ ਸਿੰਘ ਕੋਟਲਾ): ਕਿਰਤੀ ਕਿਸਾਨ ਯਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਰੋਡੇ ਦੀ ਅਗਵਾਈ ਹੇਠ ਅੱਜ ਸ਼ਾਮ 6 ਵਜੇ ਦੇ ਕਰੀਬ ਥਾਣਾ ਬਾਘਾਪੁਰਾਣਾ ਘੇਰਿਆ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਨੇ ਦੱਸਿਆ ਕਿ ਸੁਖਦੀਪ ਸਿੰਘ ਸੁੱਖੀ ਰਾਜਿਆਣਾ ਜੋ ਕਿ ਜੇਲ ਅੰਦਰ ਹੈ ਉਸ ਦੀ ਠੇਕੇ ‘ਤੇ ਲਈ ਜਮੀਨ ਚੋਂ ਉਸ ਦਾ ਪਰਿਵਾਰ ਝੋਨਾ ਵੱਢ ਰਿਹਾ ਸੀ ਕਿ ਅੱਜ ਦੁਪਹਿਰ ਤਕਰੀਬਨ 2 ਵਜੇ ਦੇ ਕਰੀਬ ਥਾਣਾ ਬਾਘਾਪੁਰਾਣਾ ਦੇ ਪੁਲਿਸ ਅਧਿਕਾਰੀ ਗਏ ਤੇ ਕੰਬਾਈਨ ਡਰਾਈਵਰ ਸਰਬਜੀਤ ਸਿੰਘ ਨੂੰ ਫੜ੍ਹ ਕੇ ਲੈ ਆਏ ਜਿਸ ਦੀ ਭਿਣਕ ਕਿਰਤੀ ਕਿਸਾਨ ਯੂਨੀਅਨ ਨੂੰ ਲੱਗੀ ਤਾਂ ਉਨ੍ਹਾਂ ਹੱਕ-ਸੱਚ ‘ਤੇ ਪਹਿਰਾ ਦਿੰਦਿਆਂ ਥਾਣਾ ਬਾਘਾਪੁਰਾਣਾ ਘੇਰ ਲਿਆ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਡਰਾਈਵਰ ਨੂੰ ਛੱਡਿਆ ਜਾਵੇ ਅਤੇ ਫਸਲ ਦੀ ਵਢਾਈ ‘ਚ ਅੜਿੱਕਾ ਡਾਉਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਅਤੇ ਹੋਏ ਨੁਕਦਾਸ ਦੀ ਭਰਭਾਈ ਕਰਵਾਈ ਜਾਵੇ ਖਬਰ ਲਿਖੇ ਜਾਣ ਤੱਕ ਕੰਬਾਈਨ ਡਰਾਰੀਵਰ ਨੂੰ ਛੱਡ ਦਿੱਤਾ ਗਿਆ ਸੀ ਪਰ ਧਰਨਾ ਜਾਰੀ ਸੀ। ਇਸ ਮੌਕੇ ਗੋਰਾ ਸਿੰਘ ਰਾਜਿਆਣਾ, ਭਾਰਤ ਨੌਜਵਾਨ ਸਭਾ ਦੇ ਆਗੂ ਬਿਆਜ ਲਾਲ, ਜਸਮੇਲ ਸਿੰਘ, ਜੀਵਨ ਸਿੰਘ, ਗੋਗੀ ਸਿੰਘ ਅਤੇ ਜਸਵਿੰਦਰ ਕੌਰ ਤੋਂ ਇਲਾਵਾ ਭਾਰੀ ਗਿਣਤੀ ,ਚ ਯੂਨੀਅਨ ਦੇ ਵਰਕਰ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ