ਭੋਗਪੁਰ 30 ਅਕਤੂਬਰ ( ਸੁਖਵਿੰਦਰ ਜੰਡੀਰ) ਅੱਜ ਕੱਲ੍ਹ ਦੇ ਚੱਲ ਰਹੇ ਦੌਰ ਤੇ ਜਿੱਥੇ ਦੁਨੀਆ ਦਾ ਇਕ ਦੂਸਰੇ ਤੋਂ ਆਪਸੀ ਭਾਈਚਾਰਾ ਅਤੇ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ, ਅਤੇ ਇਸੇ ਹੀ ਦੁਨੀਆਂ ਦੇ ਵਿਚ ਇਮਾਨਦਾਰੀ ਵੀ ਜਿਉਂਦਾ ਹੀ ਮਿਲ ਰਹੀ ਹੈ, ਜਿਸ ਦਾ ਸਬੂਤ ਹਨ ਗੁਰਦੁਆਰਾ ਬਾਬਾ ਸ਼ਹੀਦ ਸਿੰਘਾਂ ਸਗਰਾਂਵਾਲੀ ਵਿਖੇ ਪਾਠੀ ਸਿੰਘ ਭਾਈ ਲਕਛਮਨ ਸਿੰਘ ਜੀ ਪਿੰਡ ਲਾਹਨੋਵਾਲ ਜੋ ਕਿ ਭੋਗਪੁਰ ਨੁਜ਼ਦੀਕ ਗੁਰਦੁਆਰਾ ਸ਼ਹੀਦ ਸਿੰਘਾਂ ਸ੍ਰੀ ਸ਼ਗਰਾਂਵਾਲੀ ਵਿਖੇ ਸੇਵਾ ਕਰ ਰਹੇ ਹਨ ਨੇ ਇਮਾਨਦਾਰੀ ਦਿਖਾਉਦਿਆਂ ਅਮਰਜੀਤ ਸਿੰਘ ਦਾ ਪੈਸਿਆਂ ਦਾ ਭਰਿਆ ਹੋਇਆ ਪਰਸ ਜੋ ਕਿ ਗੁੰਮ ਹੋ ਗਿਆ ਸੀ ਉਸ ਨੂੰ ਵਾਪਿਸ ਕੀਤਾ ਅਤੇ ਗੁਰਦੁਆਰਾ ਸ੍ਰੀ ਸ਼ਹੀਦ ਸਿੰਘਾਂ ਸਗਰਾਂਵਾਲੀ ਦੇ ਹੈਡ ਗ੍ਰੰਥੀ ਸਾਹਿਬ ਇੰਦਰਜੀਤ ਸਿੰਘ ਅਤੇ ਭਾਈ ਦਰਸ਼ਨ ਸਿੰਘ ਜੀ ਵੱਲੋਂ ਭਾਈ ਲਕਸ਼ਮਨ ਸਿੰਘ ਜੀ ਨੂੰ ਸਿਰਪਾਉ ਦੇ ਨਾਲ ਸਨਮਾਨਤ ਕੀਤਾ ਗਿਆ, ਸੇਵਾ ਨਿਭਾਅ ਰਹੇ ਸਾਰੇ ਪਾਠੀ ਸਿੰਘਾਂ ਨੇ ਅਮਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਭਾਈ ਲਕਛਮਨ ਸਿੰਘ ਪਾਠੀ ਸਿੰਘ ਦਾ ਧੰਨਵਾਦ ਕੀਤਾ, ਭਾਈ ਅਮਰਜੀਤ ਸਿੰਘ ਨੇ ਕਿਹਾ ਕੀ ਉਨ੍ਹਾਂ ਦੇ ਪਰਸ ਦੇ ਵਿਚ 25 000 ਰੁਪਏ ਸਨ, ਜੋ ਕਿ ਹੋਮ ਲੋਨ ਦੀ ਕਿਸਤ ਦੇਨ ਵਾਸਤੇ ਰੱਖੇ ਹੋਏ ਸਨ, ਅਤੇ ਅਚਾਨਕ ਉਨ੍ਹਾਂ ਦਾ ਪਰਸ ਕਿਤੇ ਡਿੱਗ ਗਿਆ ਸੀ ਅਤੇ ਉਨ੍ਹਾਂ ਨੂੰ ਲਛਮਣ ਸਿੰਘ ਜੀ ਨੇ ਵਾਪਸ ਕੀਤਾ ਹੈ ਅਮਰਜੀਤ ਸਿੰਘ ਨੇ ਲਛਮਣ ਸਿੰਘ ਜੀ ਦਾ ਧੰਨਵਾਦ ਕੀਤਾ, ਇਸ ਮੌਕੇ ਤੇ ਹੈਡ ਗ੍ਰੰਥੀ ਇੰਦਰ ਸਿੰਘ ਜੀ ਅਤੇ ਦਰਸ਼ਨ ਸਿੰਘ ਜੀ ਦੇ ਦੇ ਨਾਲ ਸਾਰੇ ਹੀ ਪਾਠੀ ਸਿੰਘ ਭਾਈ ਗੁਰਮੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ, ਭਾਈ ਦਰਸ਼ਨ ਸਿੰਘ ਜੀ ,ਭਾਈ ਬਹਾਦਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ, ਭਾਈ ਮੋਹਨ ਸਿੰਘ ਜੀ ਆਦਿ ਹਾਜ਼ਰ ਸਨ