Home » ਧਾਰਮਿਕ » ਇਤਿਹਾਸ » ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਵਾਲੀ 35 ਵਾਂ ਸ਼ਹੀਦੀ ਦਿਹਾੜਾ ਮਨਾਇਆ

ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਵਾਲੀ 35 ਵਾਂ ਸ਼ਹੀਦੀ ਦਿਹਾੜਾ ਮਨਾਇਆ

201 Views

ਸ਼ਹੀਦੀ ਸਮਾਗਮ ਵਿੱਚ ਪੰਥਕ ਆਗੂਆਂ ਦੀ ਗੈਰ ਹਾਜ਼ਰੀ ਸੰਗਤਾਂ ਨੂੰ ਰੜਕਦੀ ਰਹੀ

ਖੱਪਿਆਂ ਵਾਲੀ 1 ਨਵੰਬਰ (ਰਾਜਿੰਦਰ ਸਿੰਘ ਕੋਟਲਾ/ਜਗਮੀਤ ਸਿੰਘ ਖੱਪਿਆਂ ਵਾਲੀ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਭਾਈ ਵਰਿਆਮ ਸਿੰਘ ਖੱਪਿਆਵਾਲੀ ਦਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਦੇ ਗ੍ਰਹਿ ਵਿਖੇ ਪਿੰਡ ਖੱਪਿਆਵਾਲੀ ਵਿਖੇ ਮਨਾਇਆ ਗਿਆ ਅਤੇ ਸਾਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਭਾਈ ਹਰਜਿੰਦਰ ਸਿੰਘ ਤੇ ਉਨਾਂ ਦੇ ਰਾਗੀ ਜੱਥੇ ਨੇ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਰਧਾਨ ਦਲੇਰ ਸਿੰਘ ਡੋਡ ਅਤੇ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਆਗੂ ਰਾਜਿੰਦਰ ਸਿੰਘ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਇਸ ਸਘੰਰਸ਼ ਦੇ ਰਾਹ ਤੁਰ ਪਏ ਸੀ ‌ਇਸ ਤਰ੍ਹਾਂ ਮਾਲਵੇ ਦਾ ਬਹੁਤ ਹੀ ਵੱਡਾ ਨਾਮ ਹੋਇਆ ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਵਾਲੀ ਜੀ ਜਿਸਦਾ ਨਾਮ ਸੁਣ ਜ਼ਾਲਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਸੀ ਤੇ ਰਿਵੈਰੋ ਵਰਗਿਆਂ ਦਾ ਬਿਆਨ ਆਇਆਂ ਕਰਦਾ ਸੀ ਜੇਕਰ ਇਹ ਵਰਿਆਮਾਂ ਅਸੀ ਫੜ ਲਿਆ ਸਮਝੋਂ ਅੱਧਾ ਅੱਤਵਾਦ ਖਤਮ ਕਰ ਦੇਵਾਂਗੇ । ਖਾੜਕੂ ਵਰਿਆਮ ਸਿੰਘ ਖੱਪਿਆਂ ਵਾਲੀ ਤੇ ਸਰਕਾਰ ਨੇ ਲੱਖਾਂ ਦਾ ਇਨਾਮ ਸੀ ਖਾੜਕੂ ਵਰਿਆਮ ਸਿੰਘ ਖੱਪਿਆਂ ਵਾਲੀ ਘਰੋ ਬਹੁਤ ਅਮੀਰ ਸੀ ਅਤੇ ਦਿਲ ਦਾ ਵੀ ਬਹੁਤ ਅਮੀਰ ਸੀ ।ਪਰ ਸੰਘਰਸ਼ ਨੂੰ ਖ਼ਤਮ ਕਰਨ ਤੇ ਖਾੜਕੂਆਂ ਦਾ ਮਨੋਬਲ ਡੇਗਣ ਲਈ ਇਸ ਖਾੜਕੂ ਦਾ ਘਰ ਤੱਕ ਢਾਹ ਦਿੱਤਾ ਸੀ। ਪਰਿਵਾਰ ਸਾਰਾ ਖੇਰੂ ਖੇਰੂ ਕਰ ਦਿੱਤਾ ਸੀ ਪਰ ਵਰਿਆਮ ਸਿੰਘ ਨੇ ਆਪਣਾਂ ਰਾਹ ਨਹੀਂ ਬਦਲਿਆ ਉਸੇ ਰਾਹ ਤੁਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ।ਪਰ ਅਫਸੋਸ ਇਸ ਗੱਲ ਦਾ ਅੱਜ ਸੰਗਤਾਂ ਨੇ ਮਹਿਸੂਸ ਕੀਤਾ ਜਿੰਨਾ ਲਈ ਭਾਈ ਸਾਹਿਬ ਸ਼ਹੀਦ ਹੋਏ।ਅਤੇ ਜਿਹੜੇ ਅੱਜ ਸਿੱਖ ਕੌਮ ਦੇ ਆਪਣੇ ਆਪ ਨੂੰ ਪੰਥਕ ਆਗੂ ਅਤੇ ਜੱਥੇਬੰਦੀਆਂ ਦੇ ਲੀਡਰ ਕੌਮ ਦੇ ਜੱਥੇਦਾਰ ਅੱਜ ਕੋਈ ਵੀ ਪਰਿਵਾਰ ਵਿੱਚ ਨਹੀਂ ਪਹੁੰਚਿਆ। ਸੰਗਤ ਦਾ ਮੰਨਣਾ ਕਿ ਇਸ ਗੱਲ ਦਾ ਸਾਨੂੰ ਦੁਖ ਹੈ ਕਿ ਇਕ ਸੰਘਰਸ਼ੀ ਯੋਧਿਆਂ ਦੇ ਪਰਿਵਾਰ ਲੲੀ ਕੌਮ ਦੇ ਜੱਥੇਦਾਰਾਂ ਕੋਲ ਇਕ ਸਿਰੋਪਾਓ ਵੀ ਨਹੀਂ ਹੈਗਾ। ਸਹਿਜ ਪਾਠ ਦੀ ਸੇਵਾ ਪਾਠੀ ਸਿੰਘਾਂ ਵੱਲੋਂ ਭਾਈ ਹਰੀ ਸਿੰਘ ਬਾਬਾ ਜਸਵਿੰਦਰ ਸਿੰਘ ਮੁੱਖ ਤੋਰ ਤੇ ਪਹੁੰਚੀਆਂ ਪਿੰਡ ਦੀਆਂ ਅਤੇ ਦੂਰੋ ਨੇੜਿਓਂ ਸੰਗਤਾਂ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸ਼ਹੀਦ ਭਾਈ ਵਰਿਆਮ ਸਿੰਘ ਦੇ ਪਰਿਵਾਰ ਨੂੰ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ ਭਾਈ ਬਲਟੇਕ ਸਿੰਘ ਡੋਡ ਭਾਈ ਬਲਰਾਜ ਸਿੰਘ , ਭਾਈ ਮਨਜੀਤ ਸਿੰਘ ਖ਼ੂਹ ਸਾਹਿਬ,ਭਾਈ ਜਗਮੀਤ ਸਿੰਘ ਖੱਪਿਆਂ ਵਾਲੀ,ਭਾਈ ਮਨਪ੍ਰੀਤ ਸਿੰਘ ਕਾਰਸੇਵਾ, ਗੁਰਪ੍ਰੀਤ ਹਰਜੰਡ ਸਿੰਘ, ਬਿਕਰਮਜੀਤ ਸਿੰਘ ਸੰਮੇਵਾਲ,ਬਾਬਾ ਹਕੀਕ ਸਿੰਘ ਜੱਥਾ ਬਾਬਾ ਬਿਧੀ ਚੰਦ ਸ੍ਰੀ ਮੁਕਤਸਰ ਸਾਹਿਬ ਸ਼ਹੀਦ ਭਾਈ ਦਰਸ਼ਨ ਸਿੰਘ ਰਣਜੀਤ ਗੜ੍ਹ ਦੇ ਭਰਾ ਭਾਈ ਬਲਜੀਤ ਸਿੰਘ ਜੀ ਸੂਬਾ ਸਿੰਘ ਸਿਦਕੀ ਕਵੀਸ਼ਰ ਵੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀਆਂ ਭਰੀਆਂ ਜਗਮੀਤ ਸਿੰਘ ਕਾਨਿਆਂਵਾਲੀ ਅਮਰੀਕ ਸਿੰਘ ਮਾਂਗਟਕੇਰ ਆਦਿ ਸੰਗਤਾਂ ਵੀ ਹਾਜਰ ਸਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?