ਸ਼ਾਹਪੁਰਕੰਢੀ 31 ਅਕਤੂਬਰ ( ਸੁਖਵਿੰਦਰ ਜੰਡੀਰ ) ਥਾਣਾ ਸ਼ਾਹਪੁਰਕੰਢੀ ਪੁਲਸ ਨੇ ਪੁਲਸ ਮੁਲਾਜ਼ਮ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਸਰਤਾਜ ਸਿੰਘ ਜੋ ਥਾਣਾ ਸ਼ਾਹਪੁਰਕੰਢੀ ਵਿਖੇ ਤੈਨਾਤ ਹੈ ਅਤੇ 29 ਅਕਤੂਬਰ ਨੂੰ ਆਪਣੀ ਡਿਊਟੀ ਕਰਕੇ ਆਪਣੇ ਕੁਆਰਟਰ ਨੂੰ ਜਾ ਰਿਹਾ ਸੀ ਕਿ ਅਤੇ ਆਪਣੀ ਡਿਊਟੀ ਤੋਂ ਬਾਅਦ ਆਪਣੇ ਕੁਆਰਟਰ ਨੂੰ ਜਾ ਰਿਹਾ ਸੀ ਕਿ ਦੁੱਧ ਲੈਣ ਲਈ ਜੁਗਿਆਲ ਮਾਰਕੀਟ ਵਿੱਚ ਬੰਟੀ ਕਨਫੈਕਸ਼ਨਰੀ ਜੁਗਿਆਲ ਦੀ ਦੁਕਾਨ ਤੇ ਰੁਕਿਆ ਜਿਥੇ ਉਸ ਨੇ ਬੰਟੀ ਨੂੰ ਦੋ ਤਿੰਨ ਆਵਾਜ਼ਾਂ ਲਗਾਈਆਂ ਉਨ੍ਹਾਂ ਦੱਸਿਆ ਕਿ ਬੰਟੀ ਦੇ ਨਾ ਆਉਣ ਤੇ ਜਦੋਂ ਉਸ ਨੇ ਪਿੱਛੇ ਜਾ ਕੇ ਦੇਖਿਆ ਤਾਂ ਮੋਹਨ ਲਾਲ ਆਕਾਸ਼ ਅਤੇ ਬਾਦਲ ੳੁਬਾਸੀ ਜੁਗਿਆਲ ਉੱਥੇ ਬੈਠੇ ਸ਼ਰਾਬ ਪੀ ਰਹੇ ਸਨ ਤੇ ਜਦੋਂ ਪੁਲੀਸ ਅਫ਼ਸਰ ਹੋਣ ਦੇ ਨਾਤੇ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਅੱਗੋਂ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਪੁਲਸ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਕੇ ਥੱਲੇ ਡਿੱਗ ਗਿਆ ਜਿਸ ਤੋਂ ਬਾਅਦ ਕਿਸੇ ਤਰ੍ਹਾਂ ਨਾਲ ਉਹ ਉਥੋਂ ਨਿਕਲ ਕੇ ਆਪਣੀ ਗੱਡੀ ਵਿੱਚ ਬੈਠ ਕੇ ਵਾਪਸ ਜਾਣ ਲੱਗਾ ਤਾਂ ਕੁਝ ਦੂਰੀ ਤੇ ਕੁਝ ਹੋਰ ਅਣਪਛਾਤੇ ਲੋਕਾਂ ਨੇ ਉਸ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
Author: Gurbhej Singh Anandpuri
ਮੁੱਖ ਸੰਪਾਦਕ