ਸ਼ਾਹਪੁਰ ਕੰਢੀ 1 ਨਵੰਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੁਰ ਅਮਿੰਟ ਮੰਟੂ ਜੋ ਕੇ ਰੋਜ਼ਾਨਾ ਹੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹਨ ਅਮਿਤ ਮੰਟੂ ਅੱਜ ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿਚ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਅਧੂਰੇ ਕੰਮ ਪਏ ਲੋਕਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ਼ ਦਵਾਇਆ ਅਮਿੰਤ ਮੰਟੂ ਨੇ ਕਿਹਾ ਕਿ ਕਿ ਸੂਬਾ ਸਰਕਾਰ ਵੱਲੋਂ ਕਾਫੀ ਵਿਕਾਸ ਕੀਤਾ ਗਿਆ ਹੈ, ਉਨ੍ਹਾਂ ਕਿਹਾ ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਨ ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫਿਰ ਕਾਂਗਰਸ ਦੀ ਹੀ ਸਰਕਾਰ ਬਣੇਗੀ ਇਸ ਮੌਕੇ ਤੇ ਬੀਡੀਪੀਓ ਧਾਰ ਨੀਰੂ, ਰਕੇਸ਼ ਕੁਮਾਰ ਸਰਪੰਚ, ਰਜੇਸ਼ ਸ਼ਰਮਾ ਸਰਪੰਚ, ਬੂਟੀ ਰਾਮ ਸਰਪੰਚ, ਪੱਪੂ ਰਾਮ ਸਰਪੰਚ, ਪੂਰਨ ਸਿੰਘ ਸਰਪੰਚ, ਰਮੇਸ਼ ਸਿੰਘ ਸਰਪੰਚ, ਚੈਨ ਸਿੰਘ ਸਰਪੰਚ, ਸ਼ਿਮਲਾ ਦੇਵੀ ਸਰਪੰਚ, ਵਿਜੇ ਕੁਮਾਰ ਸਰਪੰਚ, ਅਸ਼ੋਕ ਸ਼ਰਮਾ ਸਰਪੰਚ ਆਦਿ ਹਾਜ਼ਰ ਸਨ