ਬਾਘਾਪੁਰਾਣਾ / ਬਿਲਾਸਪੁਰ 1 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਪਿੰਡ ਮਾਛੀਕੇ ਵਿੱਖੇ ਪਿਛਲੇ ਇਕੀ ਦਿਨ ਤੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਨੈਸ਼ਨਲ ਹਾਈਵੇਅ ਤੇ ਧਰਨਾ ਲਗਾਕੇ ਬੈਠੇ ਪੀੜ੍ਹਤ ਕਿਸਾਨਾਂ ਦੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਰੋਡ ਪ੍ਰਸ਼ਾਸਨ ਨੇ ਅਜੇ ਤੱਕ ਸਾਰ ਨਹੀ ਲਈ ਕੋਈ ਸਾਰ ।
ਜਿਕਰਯੋਗ ਹੈ ਕਿ ਜੋ ਮੋਗਾ-ਬਰਨਾਲਾ ਹਾਈਵੇਅ ਹੈ, ਜਿਸਦਾ ਨਿਰਮਾਣ ਕਾਰਜ ਅਧੀਨ ਕੰਮ ਚੱਲ ਰਿਹਾ ਹੈ,ਪ੍ਰੰਤੂ ਜਿਹੜੇ ਪੀੜ੍ਹਤ ਕਿਸਾਨਾਂ ਦੀ ਜਮੀਨ ਹਾਈਵੇਅ ਵਿੱਚ ਆਉਣ ਕਾਰਨ ਐਕਵਾਇਰ ਹੋਈ ਸੀ। ਜੋਕਿ 2015 ਤੋਂ ਐਕਵਾਇਰ ਹੋਈ ਜਮੀਨ ਦਾ ਮੁਆਵਜ਼ਾ ਨੈਸ਼ਨਲ ਹਾਈਵੇਅ ਅਥਾਰਟੀ, ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਨਹੀ ਮਿਲਿਆ। ਅਤੇ ਨਾ ਹੀ ਰੋਡ ਪ੍ਰਸ਼ਾਸਨ ਵੱਲੋਂ ਪਿੰਡ ਮਾਛੀਕੇ ਵਿੱਖੇ ਪਿੰਡ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਪਾਈਪਲੈਨ ਪਾਈ ਹੈ, ਨਾ ਹੀ ਰੋਡ ਪਾਰ ਕਰਨ ਲਈ ਕੋਈ ਰਸਤਾ (ਕੱਟ) ਛੱਡਿਆ, ਪੁਲ ਦਾ ਪ੍ਰਬੰਧ ਕੀਤਾ,ਜਦੋਂ ਕਿ ਪਿੰਡ ਦੇ ਦੂਸਰੀ ਸਾਈਡ ਗੁਰਦੁਆਰਾ ਸਾਹਿਬ, ਸ਼ਮਸ਼ਾਨਘਾਟ, ਕੋਆਪ੍ਰੇਟਿਵ, ਖੇਤ ਜਮੀਨ ਹੈ, ਅਤੇ ਦਲਿਤ ਸਮਾਜ ਦੇ ਮਕਾਨ ਵੀ ਦੂਸਰੀ ਸਾਈਡ ਹੀ ਹਨ। ਜਿੰਨਾ ਲਈ ਵਾਟਰ ਵਰਕਸ ਤੋਂ ਪੀਣ ਲਈ ਪਾਣੀ ਦੀ ਸਪਲਾਈ ਪਾਈਪ ਵੀ ਨਹੀ ਪਾਈ ਗਈ। ਜਿਸਦੇ ਤਹਿਤ ਪੀੜ੍ਹਤ ਕਿਸਾਨਾਂ ਨੇ ਪੱਕੇ ਤੌਰ ਤੇ ਧਰਨਾ ਲਗਾਇਆ ਹੋਇਆ ਹੈ। ਪ੍ਰੰਤੂ ਪ੍ਰਸ਼ਾਸਨ ਮੂਕ ਬਣਿਆ ਹੋਇਆ ਹੈ,ਪ੍ਰਸ਼ਾਸਨ ਨੇ ਪੀੜ੍ਹਤ ਕਿਸਾਨਾਂ ਅਤੇ ਪਿੰਡ ਮਾਛੀਕਿਆ ਦੀਆਂ ਆ ਰਹੀਆ ਸਮੱਸਿਆਵਾਂ ਵੱਲ ਕੋਈ ਧਿਆਨ ਨਹੀ ਦਿੱਤਾ। ਜੋ ਧਰਨਾ ਲਗਾਤਾਰ ਦਿਨ ਰਾਤ ਚੱਲਦਾ ਆ ਰਿਹਾ ਹੈ, ਗੱਡੀਆ ਤੇਜ ਰਫਤਾਰ ਨਾਲ ਲੰਘਦੀਆਂ ਹਨ। ਮੌਸਮ ਵੀ ਬਦਲ ਗਿਆ ਹੈ, ਏਥੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਿਸਦਾ ਜਿਲ੍ਹਾ ਪ੍ਰਸ਼ਾਸ਼ਨ, ਤੇ ਰੋਡ ਪ੍ਰਸ਼ਾਸਨ ਜੁੰਮੇਵਾਰ ਹੋਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭਰਪੂਰ ਸਿੰਘ ਰਾਮਾ, ਬੀਕੇਯੂ ਸਿੱਧੂਪੁਰ ਨਥਾਣਾ ਦੇ ਪ੍ਰਧਾਨ ਕਰਨੈਲ ਸਿੰਘ, ਕੇਕੇਯੂ ਦੇ ਜਸਮੇਲ ਸਿੰਘ ਬਲਾਕ ਸਕੱਤਰ, ਅਜੈਬ ਸਿੰਘ, ਸੁਖਦੇਵ ਸਿੰਘ, ਸਿਮਰਜੀਤ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ,ਨਿਰਮਲ ਸਿੰਘ, ਬੇਅੰਤ ਸਿੰਘ, ਸਵਿੰਦਰ ਸਿੰਘ, ਹਰਮੀਤ ਸਿੰਘ, ਸੁਖਦੇਵ ਸਿੰਘ,ਸਰਬਜੀਤ ਸਿੰਘ, ਮਹਿੰਦਰਪਾਲ ਕੌਰ, ਅਮਰਜੀਤ ਕੌਰ, ਰਾਜਦੀਪ ਕੌਰ, ਆਦਿ ਕਿਸਾਨ ਹਾਜ਼ਰ ਹੋਏ।
Author: Gurbhej Singh Anandpuri
ਮੁੱਖ ਸੰਪਾਦਕ