ਭੋਗਪੁਰ 1 ਨਵੰਬਰ (ਸੁਖਵਿੰਦਰ ਜੰਡੀਰ) ਅਲਾਵਲਪੁਰ ਤੋਂ ਪਹਿਲਾਂ ਦੇ ਸਮੇਂ ਸਵਾਰੀ ਪ੍ਰਤੀ 10 ਰੁਪਏ ਜਲੰਧਰ ਦਾ ਕਿਰਾਇਆ ਲੱਗਿਆ ਕਰਦਾ ਹੁੰਦਾ ਸੀ ।ਪਰੰਤੂ ਕੋਰੋਨਾ ਮਹਾਂਮਾਰੀ ਤੋਂ ਬਾਅਦ ਜਦੋਂ ਦੀਆ ਇਸ ਰੇਲ ਮਾਰਗ ਤੇ ਗੱਡੀਆਂ ਚੱਲਦੀਆਂ ਹਨ।ਰੇਲ ਮੰਤਰਾਲੇ ਵੱਲੋਂ ਕਿਰਾਏ ਭਾੜੇ ਚ ਰਿਕਾਰਡ ਇਜ਼ਾਫਾ ਕਰਦਿਆਂ ਕਿਰਾਇਆ ਭਾੜਾ 10 ਰੁਪਏ ਤੋਂ 30 ਰੁਪਏ ਕਰ ਦਿੱਤਾ ਗਿਆ।ਕਿਰਾਏ ਦੇ ਵਾਧੇ ਕਾਰਨ ਇੱਥੇ ਸਫ਼ਰ ਕਰਨ ਵਾਲੇ ਸੈਂਕੜੇ ਮੁਸਾਫਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਇਸ ਨੈਸ਼ਨਲ ਰੇਲ ਮਾਰਗ ਤੇ ਪਠਾਨਕੋਟ ਜਲੰਧਰ 3 ਲੋਕਲ ਟ੍ਰੇਨਾਂ ਆਉਂਦੀਆਂ ਜਾਂਦੀਆਂ ਸਨ। ਜਿਨ੍ਹਾਂ ਰਾਹੀਂ ਸੈਂਕੜੇ ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਦਾਰ, ਮੁਲਾਜ਼ਮ ਆਦਿ ਰੋਜ਼ਾਨਾ ਸਫ਼ਰ ਕਰਦੇ ਹਨ।ਰੇਲਵੇ ਦਾ ਸੁਖਾਵਾਂ ਅਤੇ ਕਿਫਾਇਤੀ ਕਿਰਾਇਆਂ ਹੋਣ ਕਾਰਨ ਰੋਜ਼ਾਨਾ ਯਾਤਰੀਆਂ ਦੀ ਕਾਫੀ ਤਾਦਾਦ ਹੁੰਦੀ ਹੈ।ਪ੍ਰੰਤੂ ਰੇਲ ਮੰਤਰਾਲੇ ਵੱਲੋਂ ਕੀਤੇ ਗਏ ਭਾਰੀ ਵਾਧੇ ਦੇ ਕਾਰਨ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਇਲਾਕੇ ਦੇ ਸਰਪੰਚਾਂ, ਪੰਚਾਂ, ਕੌਂਸਲਰਾਂ, ਅਤੇ ਵੱਖ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਰੇਲਵੇ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਬੱਸਾਂ ਨਾਲੋਂ ਵੀ ਜ਼ਿਆਦਾ ਕਿਰਾਏ ਦੇ ਵਾਧੇ ਨੂੰ ਪਹਿਲਾਂ ਵਾਂਗ 10 ਰੁਪਏ ਕੀਤਾ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ