ਭੋਗਪੁਰ 1 ਨਵੰਬਰ ( ਸੁਖਵਿੰਦਰ ਜੰਡੀਰ) ਭੋਗਪੁਰ ਨਜਦੀਕ ਪਿੰਡ ਡੱਲੀ ਵਿਖੇ ਝੋਨੇ ਦੇ ਖੇਤ ਨੂੰ ਅੱਗ ਲਗਾਉਣ ਦੇ ਕਾਰਨ ਨਾਲ ਲੱਗਦੇ 5 ਏਕੜ ਕਮਾਦ ਸੜ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਾਣਕਾਰੀ ਓਂਸਾਰ ਡੱਲੀ ਪਿੰਡ ਦੇ ਕਿਸਾਨ ਸੁਖਜਿੰਦਰ ਸਿੰਘ ਉਰਫ ਸਤਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਜੋ ਕਿ ਰੋਜ਼ਾਨਾ ਵਾਂਗ ਉਹ ਖੇਤਾਂ ਨੂੰ ਗੇੜਾ ਮਾਰਨ ਲਈ ਆਇ ਸਨ।ਜਿੱਥੇ ਉਨ੍ਹਾਂ ਦੇ ਕਮਾਦ ਦੇ ਖੇਤ ਨਾਲ ਲੱਗਦੇ ਖੇਤ ਜਿਸ ਦਾ ਮਾਲਕ ਜਸਵੰਤ ਸਿੰਘ ਡੱਲੀ ਝੋਨੇ ਦੇ ਖੇਤ ਵਿੱਚ ਪਈ ਪਰਾਲੀ ਨੂੰ ਅੱਗ ਲਗਾਈ ਹੋਈ ਸੀ।ਹਵਾ ਦਾ ਰੁਖ਼ ਬਦਲਣ ਕਾਰਨ ਨਾਲ ਲੱਗਦੇ ਕਮਾਦ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ।ਸੁਖਜਿੰਦਰ ਸਿੰਘ 3 ਏਕੜ ਅੰਮ੍ਰਿਤਪਾਲ ਸਿੰਘ 2 ਏਕੜ ਕਮਾਦ ਸੜ ਕੇ ਸੁਆਹ ਹੋ ਗਿਆ॥ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਹੀ ਵੱਡੀ ਆਰਥਿਕ ਸੱਟ ਵੱਜੀ ਹੈ।ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਕਾਰਨ ਉਨ੍ਹਾਂ ਦੀ 7 ਲੱਖ ਰੁਪਏ ਦੀ ਗੰਨੇ ਦੀ ਫ਼ਸਲ ਤਬਾਹ ਹੋ ਗਈ।ਇਸ ਮੌਕੇ ਤੇ ਪੀੜਿਤ ਕਿਸਾਨਾਂ ਵੱਲੋਂ ਪੁਲੀਸ ਨੂੰ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।ਅੱਗ ਲਗਾਉਣ ਵਾਲੇ ਜਸਵੰਤ ਸਿੰਘ ਵੱਲੋਂ ਅੱਗ ਤੇ ਕਾਬੂ ਕਰਨ ਤੇ ਉਹ ਖੁਦ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ ਹੋ ਗਿਆ।ਫਾਇਰ ਬ੍ਰਿਗੇਡ ਨਾ ਹੋਣ ਕਾਰਨ ਖਮਿਆਜ਼ਾ ਭੁਗਤ ਰਹੇ ਨੇ ਭੋਗਪੁਰ ਵਾਸੀ।ਪਰਾਲੀ ਨੂੰ ਅੱਗ ਲਗਾਈ ਹੋਣ ਕਾਰਨ ਕਮਾਦ ਦੀ ਫਸਲ ਸੜ ਕੇ ਸੁਆਹ ਹੋ ਗਈ।ਲੋਕਾਂ ਦੁਆਰਾ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਕਿਸਾਨਾਂ ਦੁਆਰਾ ਟਰੈਕਟਰਾਂ ਰਾਹੀਂ ਖੇਤ ਵਾਹੁਣੇ ਪਏ। ਅੱਗ ਬਝਾਉਂਣ ਦੇ ਯਤਨ ਕੀਤੇ ਪ੍ਰੰਤੂ ਫਾਇਰ ਬ੍ਰਿਗੇਡ ਨਾ ਪੁੱਜੀ।
Author: Gurbhej Singh Anandpuri
ਮੁੱਖ ਸੰਪਾਦਕ