ਸ਼ਾਹਪੁਰ ਕੰਢੀ 1 ਨਵੰਬਰ (ਸੁਖਵਿੰਦਰ ਜੰਡੀਰ) ਸ਼ਾਹਪੁਰਕੰਢੀ ਡੈਮ ਦੀ ਝੀਲ ਨਿਰਮਾਣ ਸਮੇਂ ਇਕੁਆਇਰ ਕੀਤੀਆਂ ਲੋਕਾਂ ਦੀਆਂ ਜ਼ਮੀਨਾਂ ਦੇ ਬਦਲੇ ਡੈਮ ਪ੍ਰਸ਼ਾਸਨ ਨੇ ਭੂਮੀ ਮਾਲਕਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦੇਣ ਦੇ ਜੋ ਵਾਅਦੇ ਕੀਤੇ ਸੀ ਪਰ ਭੂਮੀ ਮਾਲਕਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਡੈਮ ਪ੍ਰਸ਼ਾਸਨ ਵੱਲੋਂ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਜਿਸ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਬੈਰਾਜ ਔਸਤੀ ਸੰਘਰਸ਼ ਕਮੇਟੀ ਵੱਲੋਂ ਡੈਮ ਪ੍ਰਸ਼ਾਸਨ ਦੇ ਵਿਰੋਧ ਚ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸੰਘਰਸ਼ ਦੇ ਚਲਦਿਆਂ ਅੱਜ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਮੈਂਬਰ ਸ਼ਰਨ ਸਿੰਘ ਅਤੇ ਕੁਲਵਿੰਦਰ ਸਿੰਘ ਮਾਧੋਪੁਰ ਵਿਖੇ ਬਿਜਲੀ ਦੇ ਟਾਵਰ ਉੱਤੇ ਚੜ੍ਹ ਗਏ ਜਿਸ ਤੋਂ ਬਾਅਦ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਬਾਕੀ ਮੈਂਬਰ ਪ੍ਰਧਾਨ ਦਿਆਲ ਸਿੰਘ ਦੀ ਅਗਵਾਈ ਵਿਚ ਉੱਥੇ ਪਹੁੰਚ ਗਏ ਤੇ ਨਾਅਰੇਬਾਜ਼ੀ ਕੀਤੀ ਤੇ ਧਰਨੇ ਤੇ ਬੈਠ ਗਏ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਘਰਸ਼ ਦੇ ਚੱਲਦਿਆਂ ਕਈ ਵਾਰ ਉਨ੍ਹਾਂ ਵੱਲੋਂ ਟਾਵਰ ਅਤੇ ਪਾਣੀ ਦੀ ਟੰਕੀ ਤੇ ਵੀ ਚਾੜ੍ਹਿਆ ਗਿਆ ਹੈ ਪਰ ਡੈਮ ਪ੍ਰਸ਼ਾਸਨ ਨੇ ਅੱਜ ਤਕ ਉਨ੍ਹਾਂ ਦੀ ਕੋਈ ਸੁੱਧ ਬੁੱਧ ਨਹੀਂ ਲਈ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਡੈਮ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਪਰ ਅਜੇ ਤੱਕ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਦਿਆਲ ਸਿੰਘ ਨੇ ਦੱਸਿਆ ਕੀ ਥੱਕ ਹਾਰ ਕੇ ਅੱਜ ਸੰਘਰਸ਼ ਕਮੇਟੀ ਦੇ ਦੋ ਮੈਂਬਰ ਮਾਧੋਪੁਰ ਵਿਖੇ ਬਿਜਲੀ ਦੇ ਟਾਵਰ ਤੇ ਚੜ੍ਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਉਨ੍ਹਾਂ ਨੂੰ ਲਿਖਤੀ ਰੂਪ ਚ ਨਹੀਂ ਦਿੱਤਾ ਗਿਆ ਤਾਂ ਉਹ ਇਸ ਟਾਵਰ ਤੋਂ ਨਹੀਂ ਉਤਰਨਗੇ ਇਸ ਮੌਕੇ ਉਨ੍ਹਾਂ ਨਾਲ ਹੋਰ ਲੋਕ ਵੀ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ