Home » ਧਾਰਮਿਕ » ਵਿਸ਼ਵਕਰਮਾ ਅਤੇ ਸਿੱਖ..

ਵਿਸ਼ਵਕਰਮਾ ਅਤੇ ਸਿੱਖ..

26

ਦੀਵਾਲੀ ਜਾਂ ਬੰਦੀ ਛੋੜ ਦਿਵਸ ਲੰਘ ਗਿਐ ਆਓ ਅੱਜ ਗੱਲ ਕਰ ਲਈਏ ਵਿਸ਼ਕਰਮਾ ਦਿਵਸ ਦੀ। ਇੱਕ ਪ੍ਰਚਲਿਤ ਕਹਾਣੀ ਹੈ ਕੇ ਵਿਸ਼ਕਰਮਾ ਦੀ ਧੀ ਅੰਜਨਾ ਸੂਰਜ ਨੂੰ ਵਿਆਹੀ ਹੋਈ ਸੀ,ਉਹ ਵਿਚਾਰੀ ਜਦੋਂ ਸੂਰਜ ਦੇ ਕੋਲ ਜਾਵੇ ਓਹਨੂੰ ਲੱਗੇ ਗਰਮੀ..ਬੁਰਾ ਹਾਲ (ਏ ਸੀ ਦੀ ਓਦੋਂ ਖੋਜ ਨਹੀਂ ਸੀ ਹੋਈ)ਹਾਰ ਕੇ ਵਿਚਾਰੀ ਨੇ ਆਪਣੇ ਬਾਪੂ ਨੂੰ ਕਿਹਾ ਤੇ ਬਾਪੂ ਅੱਗੋਂ ਮਿਸਤਰੀਆਂ ਦਾ ਦੇਵਤਾ ਤੇ ਬਾਹਲਾ ਈ ਕੱਬੇ ਸੁਭਾਅ ਦਾ ਮਾਲਕ ਉਹਨੇ ਚੱਕ ਪ੍ਰੋਹਣਾ ਖਰਾਦ ਤੇ ਟੰਗ ਲਿਆ(ਲੋਕੀਂ ਘਰ ਆਏ ਜਵਾਈ ਭਾਈ ਨੂੰ ਮੰਜੇ ਤੇ ਚਾਦਰ ਵਿਸ਼ਾ ਕੇ ਬਿਠਾਲਦੇ ਨੇ ਸੌ ਭਾਅ ਭਰਦੇ ਨੇ) ਤੇ ਪ੍ਰੋਹਣੇ ਦਾ ਅੱਠਵਾਂ ਹਿੱਸਾ ਛਿੱਲ(ਆਹ ਜਿਹੜੀ ਵਿਗੜੇ ਜਵਾਈਆਂ ਦਾ ਕੁਟਾਪਾ ਲਾਹੁਣ ਜਾਂ ਛਿੱਲਣ ਵਾਲੀ ਪ੍ਰੰਪਰਾ ਓਦੋਂ ਤੋਂ ਹੀ ਚੱਲੀ ਆ ਰਹੀ ਸੁਣੀਂਦੀ ਹੈ)ਘੱਤਿਆ। ਤਾਂ ਕਿਤੇ ਜਾ ਕੇ ਬੀਬੀ ਅੰਜਨਾ ਸੌਖੀ ਹੋਈ।
ਹੋਰ ਇਹ ਵੀ ਮੰਨਿਆ ਜਾਂਦਾ ਬਾਬਾ ਸੰਦਾਂ ਦਾ ਦੇਵਤਾ(ਹਾਲਾਂਕਿ ਅੱਜ ਵੀ ਬਹੁਤਾਤ ਸੰਦ ਬਾਹਰ ਦੇ ਬਣੇ ਵਰਤਦੇ ਹਾਂ ਉਹਨਾਂ ਮੁਲਖਾਂ ਦੇ ਜੋ ਅਜਿਹੇ ਕਿਸੇ ਬਾਬੇ ਦਾ ਨਾਮ ਵੀ ਨਹੀਂ ਜਾਣਦੇ) ਹੈ।
ਦਰਅਸਲ ਇਸ ਦੁਨੀਆਂ ਚ ਜਿੰਨੀ ਵੀ ਮਸ਼ੀਨਰੀ ਹੈ ਉਹ ਮਨੁੱਖ ਦੀ ਬਣਾਈ ਹੈ ਨਾ ਕੇ ਕਿਸੇ ਦੇਵਤੇ ਦੀ ਹਾਂ ਇਹ ਦਿਮਾਗ ਦੀ ਵਰਤੋਂ ਕਰਕੇ ਬਣਾਈ ਗਈ ਹੈ ਤੇ ਦਿਮਾਗ ਬੰਦੇ ਨੂੰ ਰੱਬ ਦਾ ਦਿੱਤਾ ਹੋਇਆ ਸੋ ਥੋੜਾ ਜਿਹਾ ਇਸ ਦਿਮਾਗ ਦੀ ਵਰਤੋਂ ਕਰੀਏ ਤੇ ਸੋਚੀਏ ਕੇ ਸਾਡਾ ਕੋਈ ਸਬੰਧ ਹੈ ਅਜਿਹੇ ਦੇਵਤੇ ਨਾਲ..
ਗੁਰੂ ਸਾਹਿਬ ਦਾ ਸਪੱਸ਼ਟ ਹੁਕਮ ਹੈ
ਹਮਰਾ ਝਗਰਾ ਰਹਾ ਨ ਕੋਊ
ਪੰਡਤ ਮੁਲਾਂ ਸ਼ਾਡੇ ਦੋਊ
ਜਾਂ ਫਿਰ
ਪੰਡਿਤ ਮੁੱਲਾ ਜੋ ਲਿਖ ਦੀਆ
ਛਾਡ ਚਲੇ ਹਮ ਕਿਛੂ ਨਾ ਲੀਆ
ਜਦੋਂ ਸਾਡਾ ਮਨੂੰ ਨਾਲ ਸਬੰਧ ਹੀ ਕੋਈ ਨੀ ਤਾਂ ਫਿਰ ਕਿਉਂ ਅਸੀਂ ਧੱਕੇ ਨਾਲ ਮਨੂੰ ਦੀਆਂ ਕਲਪਨਾਵਾਂ ਨੂੰ ਆਪਣੇ ਉਪਰ ਥੋਪੀ ਚਲੇ ਆ ਰਹੇ ਹਾਂ?
ਇੱਕ ਢਾਡੀ ਹੋਣ ਦੇ ਨਾਤੇ ਕਈ ਵਾਰ ਮਿਸਰਤੀ ਸੱਜਣ ਘਰ ਬੁੱਕ ਕਰਨ ਵੀ ਆਏ ਤੇ ਦੋ ਕੋ ਵਾਰ ਇਸ ਦਿਨ ਦੀਵਾਨ ਵੀ ਲਾਇਆ ਪਰ ਜਦੋਂ ਗੱਲ ਅਸਲ ਵਿਸਵ ਦੇ ਕਰਮਾ ਦੀ ਮਤਲਬ ਰੱਬ ਦੀ ਕਰਨੀ ਜੋ ਕੇ ਸਾਡੀ ਕਰਨੀ ਬਣਦੀ ਹੈ ਅਗਲਿਆਂ ਇਤਰਾਜ਼ ਕਰਨਾ ਕੇ ਕੋਈ ਬਾਬੇ ਵਿਸ਼ਕਰਮਾ ਜੀ ਦੀ ਸਾਖੀ ਸੁਣਾਉ।
ਹੁਣ ਕੀ ਸੁਣਾਈਏ ਦੱਸੋ? ਪਤਾ ਲੱਗਿਆ ਕਈ ਸਾਡੇ ਢਾਡੀ ਵੀਰਾਂ ਪ੍ਰਸੰਗ ਵੀ ਲਿਖੇ ਹੋਏ ਨੇ ਤੇ ਕਈ ਵੀਰਾਂ ਨੂੰ ਇਸ ਦਿਨ ਉਚੇਚੇ ਤੌਰ ਤੇ ਢੱਡ ਸਾਰੰਗੀ ਨੂੰ ਧੂਪ ਬੱਤੀ ਕਰਦੇ ਵੀ ਵੇਖਿਆ।
ਖ਼ੈਰ ਮਾਲਿਕ ਸਾਨੂੰ ਸਭ ਨੂੰ ਸੁਮੱਤ ਬਖਸ਼ੇ ਤੇ ਸਾਨੂੰ ਸਭ ਨੂੰ ਕਲਗੀਧਰ ਪਾਤਸ਼ਾਹ ਦੇ ਇਹ ਬਚਨ ਯਾਦ ਜਾਵਣ ਕਿ
ਜਬ ਲੱਗ ਖਾਲਸਾ ਰਹੈ ਨਿਆਰਾ
ਤਬ ਲਗੁ ਤੇਜ ਦਿਓ ਮੈਂ ਸਾਰਾ
ਜਬ ਇਹ ਗਹੈ ਬਿਪਰਨ ਕੀ ਰੀਤ
ਮੈਂ ਨਾ ਕਰੳਉਂ ਇਨਕੀ ਪ੍ਰਤੀਤ
ਤੇ ਜਿਸਦਾ ਵਿਸ਼ਵਾਸ ਗਵਾਚ ਜਾਵੇ
ਅਪਣੀ ਪ੍ਰਤੀਤ ਆਪ ਹੀ ਖੋਵੈ
ਬਹੁਰ ਉਸ ਕਾ ਬਿਸ਼ਵਾਸ਼ ਨਾ ਹੋਵੈ
ਕਾਸ਼ ਸਾਨੂੰ ਇਹਨਾਂ ਸਤਰਾਂ ਦੀ ਸਮਝ ਆ ਜਾਵੇ………
ਢਾਡੀ ਵਰਿੰਦਰ ਸਿੰਘ ਵਰਿਸ ਸੁਲਤਾਨਪੁਰ ਲੋਧੀ 9814645370

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?