ਭੋਗਪੁਰ 5 ਨਵੰਬਰ (ਸੁਖਵਿੰਦਰ ਜੰਡੀਰ) ਕਿਸਾਨ ਵਿੰਗ ਦੇ ਸਟੇਟ ਜੁਆਇੰਟ ਸੈਕਟਰੀ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭੋਗਪੁਰ ਇਲਾਕੇ ਦੇ ਵਿੱਚ ਖਾਦ ਦੀਆਂ ਦੁਕਾਨਾਂ ਵੱਲੋਂ ਡੀ ਏ ਪੀ ਖਾਦ ਅਤੇ ਐੱਨ ਪੀ ਕੇ ਖਾਦ ਅਤੇ ਯੂਰੀਆ ਖਾਦ ਜੋ ਕੇ ਦੁਕਾਨਦਾਰਾਂ ਵੱਲੋਂ ਜ਼ਿਮੀਂਦਾਰਾਂ ਨੂੰ ਆਮ ਰੇਟ ਤੋਂ ਵੱਧ ਰੇਟ ਤੇ ਵੇਚੀਆਂ ਜਾ ਰਹੀਆਂ ਹਨ। ਦੁਕਾਨਦਾਰਾਂ ਵੱਲੋਂ ਇਨ੍ਹਾਂ ਖਾਦਾਂ ਦੇ ਨਾਲ ਕਣਕ ਬੀਜ ਅਤੇ ਸਲਫਰ ਹੋਰ ਕੰਪਨੀ ਦੀਆਂ ਦਵਾਈਆਂ ਵੀ ਨਾਲ ਕਿਸਾਨਾਂ ਨੂੰ ਜਬਰੀ ਦਿੱਤੀਆਂ ਜਾ ਰਹੀਆਂ ਹਨ। ਗੁਰਵਿੰਦਰ ਸਿੰਘ ਸਿੰਘ ਸੱਗਰਾਂਵਾਲੀ ਨੇ ਕਿਹਾ ਕਿ ਜਦ ਕਿਸਾਨ ਦੁਕਾਨਦਾਰਾਂ ਤੋਂ ਖਾਦ ਲੈਣ ਵਾਸਤੇ ਜਾਂਦੇ ਹਨ ਤਾਂ,ਦੁਕਾਨਦਾਰਾਂ ਵੱਲੋਂ ਜ਼ਬਰੀ ਡੀ ਏ ਪੀ ਖਾਦ ਅਤੇ ਐੱਨ ਪੀ ਕੇ ਖਾਦ ਦੇ ਨਾਲ ਸਲਫਰ ਤੇ ਕਣਕ ਦੇ ਬੀਜ ਧੱਕੇ ਨਾਲ ਦੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿ ਕਿਹਾ ਕਿ ਕਿਸਾਨ ਜਿਮੀਦਾਰ ਜਿਸ ਕੰਪਨੀ ਦੀਆਂ ਖਾਦਾਂ ਖਰੀਦ ਰਿਹਾ ਹੈ । ਕਿਸਾਨਾਂ ਨੂੰ ਉਸੇ ਕੰਪਨੀ ਦਾ ਸਲਫਰ ਅਤੇ ਬੀਜ ਦਿੱਤਾ ਜਾਵੇ । ਜਦ ਇਸ ਦੇ ਸੰਬੰਧ ਵਿੱਚ ਖਾਦ ਦੁਕਾਨਦਾਰਾ ਨਾਲ ਗੱਲਬਾਤ ਕੀਤੀ ਗਈ ਤਾਂ ਦੁਕਾਨਦਾਰਾਂ ਨੇ ਆਪਣੇ ਤੇ ਲੱਗੇ ਹੋਏ ਦੋਸ਼ਾਂ ਨੂੰ ਨਕਾਰਿਆ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਜਿਸ ਕੰਪਨੀ ਦਾ ਮਾਲ ਮੰਗਿਆ ਜਾਵੇ ਕਿਸਾਨਾਂ ਨੂੰ ੳਸੇ ਕੰਪਨੀ ਦਾ ਹੀ ਸਮਾਨ ਦਿੱਤਾ ਜਾਂਦਾ ਹੈ ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭੋਗਪੁਰ ਇਲਾਕੇ ਦੇ ਵਿਚ ਖਾਦ ਦੀਆਂ 3-4 ਦੁਕਾਨਾਂ ਹਨ ਅਤੇ ਸਾਰੇ ਦੁਕਾਨਦਾਰ ਇੱਕ ਸਲਾਹ ਦੇ ਨਾਲ ਹੀ ਚਲਦੇ ਹਨ ਕਿਸਾਨਾਂ ਨੂੰ ਹਰ ਸੀਜਨ ਮਜਬੂਰਨ ਦੁਕਾਨਦਾਰਾਂ ਦੀ ਮਰਜ਼ੀ ਮੁਤਾਬਕ ਮਾਲ ਖਰੀਦਣਾ ਹੀ ਪੈਂਦਾ ਹੈ
Author: Gurbhej Singh Anandpuri
ਮੁੱਖ ਸੰਪਾਦਕ