33 Views
ਤੁਰੰਤ ਰਿਪੇਅਰ ਅਤੇ ਉੱਚ ਪੱਧਰੀ ਹੋਵੇ ਜਾਂਚ
ਬਾਘਾਪੁਰਾਣਾ,5 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਸਥਾਨਕ ਸ਼ਹਿਰ ਤੋਂ ਨਿਹਾਲ ਸਿੰਘ ਵਾਲਾ ਨੂੰ ਜਾਂਦੀ ਸੜਕ ਬਣਾਉਣ ਵੇਲੇ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਜਿਸ ਦੀ ਤਾਜਾ ਮਿਸਾਲ ਐਚਪੀ ਪੈਟਰੋਲ ਪੰਪ ਕੋਲ ਸੜ੍ਹਨ ਧਸਣ ਤੋਂ ਮਿਲਦੀ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਅਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ ਨੇ ਧੱਸੀ ਸੜ੍ਹਕ ਪ੍ਰੇੈਸ ਨੂੰ ਦਿਖਾਉੰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਇਹ ਰੋਡ ਫੋਜ ਦਾ ਰੋਡ ਵੀ ਵਜਦਾ ਹੈ ਅਤੇ ਇਸ ਰੋਡ ਤੋਂ ਭਾਰੀ ਵਾਹਨ ਆਮ ਹੀ ਲੰਗਦੇ ਰਹਿੰਦੇ ਹਨ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਰੋਡ ਬਣਾਉਣ ਵੇਲੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰ ਵੱਲੋਂ ਵਰਤੇ ਘਟੀਆ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੜਕ ਦੀ ਮੁਰੰਮਤ ਵੀ ਤੁਰੰਤ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਅਣਹੋਣੀ ਨਾ ਹੋ ਸਕੇ।ਇਸ ਮੌਕੇ ਸੀਨੀਅਰ ਆਗੂ ਦੀਪਕ ਅਰੋੜਾ ਸਮਾਲਸਰ ਅਤੇ ਹੋਰ ਵਰਕਰ ਵੀ ਉਨ੍ਹਾ ਦੇ ਨਾਲ ਸਨ।
Author: Gurbhej Singh Anandpuri
ਮੁੱਖ ਸੰਪਾਦਕ