ਆਈਆਂ ਹੋਈਆਂ ਸਖਸ਼ੀਅਤਾਂ ਨੂੰ ਮੁੱਖ ਪ੍ਰਬੰਧਕਾਂ ਨੇ ਕੀਤਾ ਸਨਮਾਨਿਤ
ਬਾਘਾਪੁਰਾਣਾ 6 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਬਾਬਾ ਵਿਸ਼ਵਰਮਕਰਮਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਮੋਗਾ ਰੋਡ ਬਾਘਾਪੁਰਾਣਾ ਵਿਖੇ ਬੜ੍ਹੀ -ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਪ੍ਰਕਾਸ਼ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ।ਬਾਬਾ ਤੀਰਥ ਨੰਦ ਜਲਾਲ ਵਾਲਿਆਂ ਨੇ ਕਥਾ-ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ।ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ,ਵਿਧਾਇਕ ਦਰਸ਼ਨ ਸਿੰਘ ਬਰਾੜ,ਆਪ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ,ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ,ਸੀਨੀਅਰ ਆਗੂ ਜਗਤਾਰ ਸਿੰਘ ਰਾਜੇਆਣਾ,ਸੂਬੇਦਾਰ ਗੁਰਬਚਨ ਸਿੰਘ ਬਰਾੜ,ਸੀਨੀਅਰ ਕਾਂਗਰਸੀ ਆਗੂ ਜੋਧਾ ਸਿੰਘ ਬਰਾੜ ਆਦਿ ਨੇ ਬਾਬਾ ਵਿਸ਼ਵਕਰਮਾ ਜੀ ਦੇ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ।ਗੁਰੂ ਕਾ ਲੰਗਰ ਅਤੁੱਟ ਵਰਤਿਆ। ਸਟੇਜ ਦੀ ਸੇਵਾ ਰਣਜੀਤ ਸਿੰਘ ਝੀਤੇ ਨੇ ਨਿਭਾਈ।ਇਸ ਮੌਕੇ ਮੁੱਖ ਪ੍ਰਬੰਧਕਾਂ ਨੇ ਬਾਬਾ ਤੀਰਥ ਨੰਦ ਜਲਾਲ ਵਾਲੇ,ਜੱਥੇਦਾਰ ਤੀਰਥ ਸਿੰਘ ਮਾਹਲਾ, ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ ਆਦਿ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਵਨ ਢੰਡ,ਚੈਰੀ ਭਾਟੀਆ ਮਨਮੋਹਨ ਸਿੰਘ ਘੋਲੀਆ,ਅਮਰਜੀਤ ਸਿੰਘ ਮਾਣੂਕੇ,ਅਵਤਾਰ ਸਿੰਘ ਖਜਾਨਚੀ,ਵਿੱਕੀ ਸਿੰਘ,ਜੰਗੀਰ ਸਿੰਘ, ਸਿੰਘ ਖਜਾਨਚੀ,ਦੀਪਕ ਅਰੋੜਾ,ਮਨਜੀਤ ਸਿੰਘ ਪਨੇਸ਼ਰ, ਮੱਖਣ ਸਿੰਘ,ਪ੍ਰਿੰਸੀਪਲ ਗੁਰਦੇਵ ਸਿੰਘ,ਅਵਤਾਰ ਸਿੰਘ ਤੀਰਥ ਬਾਂਸਲ ਅਮਰਜੀਤ ਸਿੰਘ,ਜੱਗਾ ਸਿੰਘ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ