ਰੁਸਤਮ-ਇ-ਜ਼ਮਾਂ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਢਾਡੀ ਜੱਥੇ ਦਾ ਮਾਣ ਅਤੇ ਸ਼ਾਨ ਢਾਡੀ ਭਾਈ ਅਰੂੜ ਸਿੰਘ ਅੱਜ ਸਰੀਰਕ ਤੌਰ 100 ਦੇ ਕਰੀਬ ਸਾਲ ਦੀ ਆਯੂ ਭੋਗ ਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਭਾਈ ਅਰੂੜ ਸਿੰਘ ਢਾਡੀ ਦਾ ਨਿਵਾਸ ਕਸਬੇ ਨੌਸ਼ਹਿਰਾ ਪੰਨੂੰਆਂ ਵਿੱਚ ਰਿਹਾ ਹੈ।ਗਿਆਨੀ ਸੋਹਣ ਸਿੰਘ ਸੀਤਲ ਜੀ ਨਾਲ ਉਨ੍ਹਾਂ ਦੇ ਅੰਤਿਮ ਸਮੇਂ ਤਕ ਸੇਵਾ ਨਿਭਾਉਂਦੇ ਰਹਿਣਾ ਇਨ੍ਹਾਂ ਦੀ ਸੀਤਲ ਜੀ ਪ੍ਰਤੀ ਵਫਾਦਾਰੀ ਦਾ ਪ੍ਰਮਾਣ ਹੈ । ਆਪਣੇ ਜੱਥੇ ਦੀ ਨਿਵੇਕਲੀ ਗਾਇਨ ਸ਼ੈਲੀ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੇ ਭਾਈ ਅਰੂੜ ਸਿੰਘ ਚੰਗੇ ਸੁਭਾਅ ਦੇ ਮਾਲਕ ਸਨ । ਹੋਰ ਢਾਡੀ ਤੇ ਕਵੀਸ਼ਰਾਂ ਨਾਲ ਘੁਲ -ਮਿਲ ਕੇ ਰਹਿਣਾ ਇਨ੍ਹਾਂ ਦੀ ਵਿਸ਼ੇਸ਼ ਖੂਬੀ ਸੀ। ਸੈਂਕੜੇ ਬੱਚਿਆਂ ਨੂੰ ਢਾਡੀ ਕਲਾ ਵੱਲ ਪ੍ਰੇਰਿਤ ਕਰਨ , ਸਿਖਲਾਈ ਦੇਣ ਵਿਚ ਉਹਨਾਂ ਨੇ ਅਹਿਮ ਯੋਗਦਾਨ ਦਿੱਤਾ ਹੈ। ਢਾਡੀ ਕਲਾ ਨੂੰ ਉਹਨਾਂ ਦੀ ਦੇਣ ਵਾਸਤੇ ਹਜ਼ਾਰਾਂ ਹੀ ਮਾਨ ਸਨਮਾਨਾਂ ਨੇ ਉਹਨਾਂ ਦੀ ਝੋਲੀ ਭਰੀ।
ਵਿਛੜੀ ਰੂਹ ਨੂੰ ਕੋਟਿਨ ਕੋਟ ਪ੍ਰਣਾਮ। ਲੋਕ ਚੇਤਨਾ ਵਿਚ ਉਹ ਜਿਉਂਦੇ ਹਨ ਤੇ ਜਿਉਂਦੇ ਰਹਿਣਗੇ
ਨਿਰਮਲ ਸਿੰਘ ਨੂਰ