ਬਿਨਾ ਵਜਾ ਸੂਹਣ ਖੜੀ ਕਰਨ ਵਾਲੇ ਝਾੜੂ ਬਰਦਾਰ ਦਾ ਇੰਜਣ ਹੋਣੋ ਬਚਿਆ, ਹੋਈ ਲਾਹਪਾਹ, ਮੌਕੇ ਤੋ ਭੱਜਿਆ
ਦੋਰਾਹਾ/ਪਾਇਲ, 6 ਨਵੰਬਰ (ਲਾਲ ਸਿੰਘ ਮਾਂਗਟ)-ਹਲਕਾ ਪਾਇਲ ਦੇ ਵੱਡੇ ਅਤੇ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ ਨੂੰ ਘੁਡਾਣੀ ਕਲਾਂ ਵਾਸੀਆ ਨੇ ਗੁਰੂ ਘਰ ਦੇ ਮਾਮਲੇ ‘ਚ ਘੇਰਿਆ। ਪੁਲੀਸ ਦੀ ਸਿਆਣਪ ਕਾਰਨ ਹੱਥੋਪਾਈ ਅਤੇ ਦਸਤਾਰਾਂ ਲਹਿਣ ਤੋਂ ਬਚਾਅ ਹੋਇਆ, ਵਰਨਾ ਗੁਰੂਘਰ ਦੀ ਮਾਣ ਮਰਯਾਦਾ ਨੂੰ ਠੇਸ ਲੱਗ ਜਾਣੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਘੁਡਾਣੀ ਕਲਾਂ ‘ਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਹਲਾ ਸਾਹਿਬ ਵਿਖੇ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚੋਲ੍ਹਾ ਸਾਹਿਬ ਸੌਂਪਣ ਲਈ ਪੱਤਰ ਜਾਰੀ ਕੀਤਾ ਗਿਆ ਸੀ। ਜੋ ਗਵਾਲੀਅਰ ਦੇ ਕਿਲ੍ਹੇ ‘ਚ ਹੋਣ ਵਾਲੇ ਬੰਦੀ ਛੋੜ ਸਮਾਗਮ ‘ਚ ਸ਼ਾਮਿਲ ਕਰਨਾ ਸੀ। ਪਰ ਪਿੰਡ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਰੋਹ ਅੱਗੇ ਸ਼੍ਰੋਮਣੀ ਕਮੇਟੀ ਨੂੰ ਪਿੱਛੇ ਹਟਦਿਆ ਜਾਰੀ ਪੱਤਰ ਵਾਪਸ ਲੈਣਾ ਪਿਆ ਸੀ। ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਵਿੱਚ ਕਿਹਾ ਗਿਆ ਸੀ ਕਿ ਗੁਰੂ ਸਾਹਿਬ ਜੀ ਦੀ ਕਿਸੇ ਵੀ ਨਿਸ਼ਾਨੀ ਨੂੰ ਲਿਜਾਣ ਨਹੀ ਦਿੱਤਾ ਜਾਵੇਗਾ। ਇਹ ਮਾਮਲਾ ਲੋਕਾ ਵਲੋ ਸ਼੍ਰੋਮਣੀ ਕਮੇਟੀ ਮੈਬਰ ਰਘਵੀਰ ਸਿੰਘ ਸਹਾਰਨਮਾਜਰਾ ਦੇ ਧਿਆਨ ‘ਚ ਲਿਆਂਦਾ ਸੀ ਇਸ ਤੋਂ ਬਾਅਦ ਸਹਾਰਨਮਾਜਰਾ ਨੇ ਗੁਰੂ ਸਾਹਿਬ ਜੀ ਦੇ ਚੋਲਾ ਸਾਹਿਬ ਜੋ ਬਿਰਧ ਅਵਸਥਾ ‘ਚ ਹਨ ਜਿਸ ਦੀ ਪੂਰੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਦਿੱਤੀ ਸੀ ਜਿਸ ਤੇ ਤੁਰੰਤ ਅਮਲ ਕਰਦਿਆਂ ਬੀਬੀ ਜਾਗੀਰ ਕੌਰ ਨੇ ਇਸ ਚੋਲਾ ਸਾਹਿਬ ਨੂੰ ਬਾਹਰ ਕਿਸੇ ਵੀ ਅਸਥਾਨ ਤੇ ਨਾਂ ਲਿਜਾਣ ਦਾ ਲਿਖ਼ਤੀ ਪੱਤਰ ਯਾਰੀ ਕੀਤਾ ਗਿਆ ਸੀ।
ਤਾਜ਼ਾ ਹਾਲਾਤਾਂ ਅਨੁਸਾਰ ਬੀਤੇ ਕੱਲ ਬੰਦੀ ਛੋੜ ਦਿਵਸ ਤੋਂ ਦੂਜੇ ਦਿਨ ਗੁਰਦੁਆਰਾ ਨਿੰਮਸਰ ਚੋਲਾ ਸਾਹਿਬ ਦੀ ਗੋਲਕ ਦੀ ਗਿਣਤੀ ਸੀ ਜਿਸ ਵਿੱਚ ਸ਼ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ ਸ਼ਾਮਿਲ ਹੋ ਗਿਆ ਜਿਸ ਦਾ ਵਿਰੋਧ ਕਰਨ ਲਈ ਪਿੰਡ ਦੀਆਂ ਬੀਬੀਆਂ-ਭਾਈਆਂ ਤੋਂ ਇਲਾਵਾ ਸਿਆਸੀ ਅਤੇ ਸ਼ਰੋਮਣੀ ਪੰਥ ਅਕਾਲੀ ਲਹਿਰ ਦੇ ਆਗੂ ਪਹੁੰਚ ਗਏ। ਹਾਜਰ ਲੋਕਾਂ ਨੇ ਸਹਾਰਨਮਾਜਰਾ ਨੂੰ ਗੁਰੂ ਸਾਹਿਬ ਜੀ ਦੇ ਚੋਲਾ ਸਾਹਿਬ ਗਵਾਲੀਅਰ ਭੇਜਣ ਸਬੰਧੀ ਸਖ਼ਤ ਲਹਿਜੇ ‘ਚ ਸੁਆਲ ਜੁਆਬ ਕੀਤੇ ਕਿ ਜਦੋਂ ਚੋਲਾ ਸਾਹਿਬ ਨੂੰ ਲਿਜਾਣ ਸਬੰਧੀ ਇਕੱਠ ਹੋਇਆ ਸੀ ਉਸ ਵਕਤ ਸਹਾਰਨਮਾਜਰਾ ਇਸ ਅਸਥਾਨ ਤੇ ਸੰਗਤ ਨੂੰ ਭਰੋਸਾ ਦੇਣ ਕਿਉਂ ਨਹੀ ਆਏ ਅਤੇ ਕੁੱਝ ਲੋਕਾਂ ਵੱਲੋ ਮੁਰਦਾਬਾਦ ਦੇ ਨਾਹਰੇ ਵੀ ਲਗਾਏ ਗਏ। ਇਸ ਸਮੇ ਪਿੰਡ ਵਾਸੀਆਂ ਨੇ ਇਕ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਕਿ ਪਿੰਡ ਦੇ ਗੁਰੂ ਘਰਾਂ ਦਾ ਪ੍ਰਬੰਧ ਪਿੰਡ ਦੀ ਹੀ ਲੋਕਲ ਕਮੇਟੀ ਨੂੰ ਦਿੱਤਾ ਜਾਵੇ।
ਮੌਕੇ ਤੇ ਸ਼ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ ਨੇ ਕਿਹਾ ਕਿ ਪਿੰਡ ਦੇ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਪਹਿਲਾਂ ਪਿੰਡ ਦੀ ਲੋਕਲ ਕਮੇਟੀ ਕੋਲ ਸੀ ਪਰੰਤੂ ਕਰੀਬ ਪੰਜ ਸਾਲ ਪਹਿਲਾਂ ਇਹਨਾਂ ਪਿੰਡ ਵਾਸੀਆਂ ਅਤੇ ਲੋਕਲ ਪ੍ਰਬੰਧਕ ਕਮੇਟੀ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ਼ਤੀ ਰੂਪ ਵਿੱਚ ਦਿੱਤਾ ਕਿ ਅਸੀਂ ਇਹਨਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਨਹੀ ਕਰ ਸਕਦੇ ਤਾਂ ਇਹਨਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਸ੍ਰੋਮਣੀ ਕਮੇਟੀ ਨੇ ਸੰਭਾਲਿਆ ਹੈ ਜਿਸ ਨੂੰ ਦੁਬਾਰਾ ਪਿੰਡ ਵਾਸੀਆਂ ਨੂੰ ਦੇਣਾ ਮੇਰੇ ਅਧਿਕਾਰ ਵਿੱਚ ਨਹੀ ਜਿਸ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਹੀ ਹੋਵੇਗਾ।
ਇਸ ਸਮੇ ਸ਼ਰੋਮਣੀ ਪੰਥ ਅਕਾਲੀ ਲਹਿਰ ਦੇ ਆਗੂ ਭਾਈ ਲਖਵੰਤ ਸਿੰਘ ਦੋਬੁਰਜੀ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ ਨੂੰ ਸੰਗਤ ਨੇ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਸੁਚੱਜੇ ਪ੍ਰਬੰਧ ਕਰਨ ਲਈ ਜ਼ਿੰਮੇਵਾਰੀ ਸੰਭਾਲੀ ਸੀ ਜਿਨ੍ਹਾਂ ਦੀਆਂ ਸੇਵਾਵਾਂ ਤੋ ਸੰਗਤਾਂ ਸੰਤੁਸ਼ਟ ਨਹੀ। ਇਸ ਲਈ ਸਹਾਰਨਮਾਜਰਾ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਸਿਆਸੀ ਆਗੂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਪੁੱਜੇ। ਇਸ ਮੌਕੇ ਤੇ ਹਰ ਕੰਮ ਵਿਚ ਟੰਗ ਫਸਾਉਣ ਵਾਲੇ ਅਤੇ ਬਿਨਾ ਵਜਾ ਸੂਹਣ ਖੜੀ ਕਰਨ ਵਾਲੇ ਝਾੜੂ ਬਰਦਾਰ ਦਾ ਇੰਜਣ ਹੋਣੋ ਵੀ ਬਚਿਆ, ਜਿਸ ਦਾ ਜਿਸ ਦੀ ਯੂਥ ਆਗੂ ਰਾਜਬੀਰ ਸਿੰਘ ਨੇ ਚੰਗੀ ਝਾੜ ਝੰਬ ਕੀਤੀ ਜੋ ਮੌਕੇ ਦੇਖ ਕੇ ਭੱਜ ਗਿਆ। ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਕਿਹਾ ਕਿ ਪਿੰਡ ਦੇ ਗੁਰੂ ਘਰਾਂ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਜਿਸ ਨੂੰ ਪਿੰਡ ਤੋਂ ਬਾਹਰਲੇ ਸਿਆਸੀ ਲੋਕ ਗ਼ਲਤ ਰੰਗਤ ਦੇ ਰਹੇ ਹਨ ਅਤੇ ਪਿੰਡ ਦੇ ਸਾਂਤਮਈ ਮਾਹੌਲ ਨੂੰ ਖਰਾਬ ਕਰਨਾ ਚਹੁੰਦੇ ਹਨ। ਇਥੇ ਦੱਸਣਾ ਚਹੁੰਦੇ ਹਾਂ ਕਿ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਚੋਲਾ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬ ਦੇ ਚੋਲਾ ਸਾਹਿਬ ਦੇ ਦੂਸਰੇ ਦਿਨ ਦਰਸ਼ਨ ਕਰਨ ਲਈ ਆਈਆਂ ਸੰਗਤਾਂ ਇਸ ਵਿਵਾਦ ਦਾ ਬਹੁਤ ਬੁਰਾ ਮਨਾਉਦੀਆ ਦੇਖੀਆਂ ਗਈਆਂ।
ਪਿੰਡ ਘੁਡਾਣੀ ਕਲਾਂ ਵਿਖੇ ਗੁਰਦੁਆਰਾ ਚੋਲਾ ਸਾਹਿਬ ਵਿੱਚ ਸ੍ਰੋਮਣੀ ਕਮੇਟੀ ਮੈਂਬਰ ਸਹਾਰਨ ਮਾਜਰਾ ਦਾ ਵਿਰੋਧ ਕਰਦੀਆਂ ਹੋਈਆਂ ਸੰਗਤਾਂ।
Author: Gurbhej Singh Anandpuri
ਮੁੱਖ ਸੰਪਾਦਕ