ਸ਼ਹੀਦੀ ਸਮਾਗਮ ਵਿੱਚ ਪੰਥਕ ਆਗੂਆਂ ਦੀ ਗੈਰ ਹਾਜ਼ਰੀ ਸੰਗਤਾਂ ਨੂੰ ਰੜਕਦੀ ਰਹੀ
ਬਾਘਾਪੁਰਾਣਾ 8 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਭਾਈ ਜਤਿੰਦਰ ਸਿੰਘ ਸੋਹੀ ਦਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਦੇ ਗ੍ਰਹਿ ਪਿੰਡ ਸੋਹੀਆਂ (ਜਗਰਾਂਓ)ਵਿਖੇ ਮਨਾਇਆ ਗਿਆ ਅਤੇ ਸਾਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਨਿੱਕੀਆਂ ਨਿੱਕੀਆਂ ਬੱਚੀਆਂ ਤਰਨਪਰੀਤ ਕੌਰ ਅਤੇ ਜਸਨਪਰੀਤ ਕੌਰ ਕਾਲੇਕੇ ਦੇ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਜੱਥੇ:ਮੱਘਰ ਸਿੰਘ ਵਿੱਚ, ਲੈਫਟੀਨੈਂਟ ਕਰਨਲ ਬਲਦੇਵ ਸਿੰਘ ਕੁਲਾਰ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਆਗੂ ਰਾਜਿੰਦਰ ਸਿੰਘ ਖਾਲਸਾ ਅਤੇ ਸਾਬਕਾ ਸਰਪੰਚ ਜਗਦੀਸ਼ ਸਿੰਘ ਪੱਬੀਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ 20 ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਇਸ ਸਘੰਰਸ਼ ਦੇ ਰਾਹ ਤੁਰ ਪਏ ਸੀ ਇਸ ਤਰ੍ਹਾਂ ਮਾਲਵੇ ਦਾ ਬਹੁਤ ਹੀ ਵੱਡਾ ਨਾਮ ਹੋਇਆ ਸ਼ਹੀਦ ਭਾਈ ਜਤਿੰਦਰ ਸਿੰਘ ਸੋਹੀ ਜਿਸਦਾ ਨਾਮ ਸੁਣ ਜ਼ਾਲਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਸੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰਗਿਆਂ ਦਾ ਬਿਆਨ ਆਇਆਂ ਕਰਦਾ ਸੀ ਜੇਕਰ ਇਹ ਜਤਿੰਦਰ ਸਿੰਘ ਸੋਹੀ ਅਸੀ ਫੜ ਲਿਆ ਸਮਝੋਂ ਅੱਧਾ ਅੱਤਵਾਦ ਖਤਮ ਕਰ ਦੇਵਾਂਗੇ । ਖਾੜਕੂ ਘਰੋਂ ਬਹੁਤ ਅਮੀਰ ਸੀ ਅਤੇ ਦਿਲ ਦਾ ਵੀ ਬਹੁਤ ਅਮੀਰ ਸੀ ।ਪਰ ਸੰਘਰਸ਼ ਨੂੰ ਖ਼ਤਮ ਕਰਨ ਤੇ ਖਾੜਕੂਆਂ ਦਾ ਮਨੋਬਲ ਡੇਗਣ ਲਈ ਇਸ ਖਾੜਕੂ ਦਾ ਘਰ ਪਰਿਵਾਰਕ ਮੈਂਬਰਾਂ ਪਿਤਾ ਜੱਥੇ:ਹਰਨੇਕ ਸਿੰਘ ਮਾਤਾ ਭਰਾ ਭੈਣ ਅਤੇ ਭਣੋਈਏ ਤੱਕ ਪੰਜਾਬ ਪੁਲਿਸ ਨੇ ਅੰਨਾ ਤਸੱਲੀ ਢਾਇਆ। ਪਰਿਵਾਰ ਸਾਰਾ ਖੇਰੂ ਖੇਰੂ ਕਰ ਦਿੱਤਾ ਸੀ ਪਰ ਸੋਹੀ ਨੇ ਆਪਣਾਂ ਰਾਹ ਨਹੀਂ ਬਦਲਿਆ ਉਸੇ ਰਾਹ ਤੁਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ।ਪਰ ਅਫਸੋਸ ਇਸ ਗੱਲ ਦਾ ਅੱਜ ਸੰਗਤਾਂ ਨੇ ਮਹਿਸੂਸ ਕੀਤਾ ਜਿੰਨਾ ਲਈ ਭਾਈ ਸਾਹਿਬ ਸ਼ਹੀਦ ਹੋਏ।ਅਤੇ ਜਿਹੜੇ ਅੱਜ ਸਿੱਖ ਕੌਮ ਦੇ ਆਪਣੇ ਆਪ ਨੂੰ ਪੰਥਕ ਆਗੂ ਅਤੇ ਜੱਥੇਬੰਦੀਆਂ ਦੇ ਲੀਡਰ ਕੌਮ ਦੇ ਜੱਥੇਦਾਰ ਅੱਜ ਕੋਈ ਵੀ ਪਰਿਵਾਰ ਵਿੱਚ ਨਹੀਂ ਪਹੁੰਚਿਆ। ਸੰਗਤ ਦਾ ਕਹਿਣਾ ਕਿ ਇਸ ਗੱਲ ਦਾ ਸਾਨੂੰ ਦੁੱਖ ਹੈ ਕਿ ਇਕ ਸੰਘਰਸ਼ੀ ਯੋਧਿਆਂ ਦੇ ਪਰਿਵਾਰ ਲਈ ਕੌਮ ਦੇ ਜੱਥੇਦਾਰਾਂ ਕੋਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ- ਸਨਮਾਨ ਕਰਨਾ ਦੂਰ ਦੀ ਗੱਲ ਉਹ ਫੋਨ ਕਰਕੇ ਇਹਨਾਂ ਪਰਿਵਾਰ ਦਾ ਦੁੱਖ ਦਰਦ ਵੀ ਨਹੀਂ ਵੰਡਾਉਂਦੇ।ਇਸ ਮੌਕੇ ਮਨੁੱਖੀ ਅਧਿਕਾਰ ਫਰੰਟ ਦੇ ਆਗੂ ਰਾਜਿੰਦਰ ਸਿੰਘ ਖਾਲਸਾ ਵੱਲੋਂ ਸ਼ਹੀਦ ਭਾਈ ਜਤਿੰਦਰ ਸਿੰਘ ਸੋਹੀ ਦੇ ਪਿਤਾ ਜੱਥੇ:ਹਰਨੇਕ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੱਥੇਦਾਰ ਹਰਨੇਕ ਸਿੰਘ ਨੇ ਸ਼ਹੀਦੀ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਮਨਜੀਤ ਸਿੰਘ ਬਲਜੀਤ ਸਿੰਘ, ਸਤਨਾਮ ਸਿੰਘ, ਵਰਿੰਦਰ ਸਿੰਘ, ਗ੍ੰਥੀ ਨਿਰਮਲ ਸਿੰਘ, ਬਲਜਿੰਦਰ ਸਿੰਘ ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ