ਬਾਘਾਪੁਰਾਣਾ,9 ਨਵੰਬਰ ( ਰਾਜਿੰਦਰ ਸਿੰਘ ਕੋਟਲਾ)-ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਵਾਰੋ-ਵਾਰੀ ਰਾਜ ਕਰਨ ਤੋਂ ਬਾਅਦ 2017 ‘ਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਦੋਨਾਂ ਪਾਰਟੀਆਂ ਨੂੰ ਸੋਚੀਂ ਪਾ ਛੱਡਿਆ ਹੈ ਅਤੇ ਇਸ ਵਾਰ ਵੀ ਮੁਕਾਬਲਾ ਤਿਕੋਨਾ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ।ਜੇਕਰ ਗੱਲ ਕਰੀਏ ਬਾਘਾਪੁਰਾਣਾ ਹਲਕੇ ਦੀ ਤਾਂ ਇੱਥੇ ਸੰਭਾਵੀਂ ਉਮੀਦਵਾਰਾਂ ਵੱਲੋਂ ਆਪਣੇ ਪੱਧਰ ‘ਤੇ ਪੂਰਾ ਜੋਰ ਲਗਾਇਆ ਜਾ ਰਿਹਾ ਹੈ ।ਪਰ ਵਪਾਰ ਮੰਡਲ ਨਾਲ ਸਬੰਧਤ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਪ੍ਰੈਸ ਨਾਲ ਗੱਲਬਾਤ ਕਰਿਦਆਂ ਦੱਸਿਆ ਕਿ ਹਲਕੇ ਬਾਘਾਪੁਰਾਣਾ ਦੇ ਵਪਾਰੀ ਵਰਗ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਵਪਾਰ ਨਾਲ ਸਬੰਧਤ ਲੋਕ ਹਨ ਜੋ ਕਿ ਵਪਾਰੀ ਵਰਗ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੇ ਹਨ ਪਰ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਸਟੇਟ ਆਗੂ ਬਾਘਾਪੁਰਾਣਾ ਨਾਲ ਸਬੰਧਤ ਹੋਣ ਦੇ ਬਾਵਯੂਦ ਵੀ ਵਪਾਰੀ ਵਰਗ ਨਾਲ ਨੇੜਤਾ ਵੀ ਰੱਖਦੇ ਅਤੇ ਵਪਾਰ ਵਰਗ ਨੂੰ ਆਮ ਆਦਮੀ ਪਾਰਟੀ ਵੱਲ ਅਕਸ਼ਰਤ ਵੀ ਨਹੀਂ ਕਰਦੇ ਅਤੇ ਪਿਛਲੇ ਦਿਨੀਂ ਬਠਿੰਡਾ ਵਿਖੇ ਪਾਰਟੀ ਕਨਵੀਨਰ ਕੇਜਰੀਵਾਲ ਵੱਲੋਂ ਵਪਾਰੀਆਂ ਲਈ ਕੀਤੇ ਐਲਾਨੇ ਨੂੰ ਵੀ ਲੋਕਲ ਲੈਵਲ ‘ਤੇ ਨਹੀਂ ਕਰ ਸਕੇ ਪ੍ਰਚਾਰ।ਸ਼ਹਿਰੀ ਵਰਗ ਜੋ ਕਿ ਦਿਲੋਂ ਆਮ ਪਾਰਟੀ ਨਾਲ ਸਬੰਧਤ ਹਨ ਨੇ ਮੰਗ ਕੀਤੀ ਕਿ ਵਪਾਰ ਵਿੰਗ ਦੇ ਸਟੇਟ ਲੇਵਲ ਦੇ ਆਗੂ ਤੇ ਦੁਬਾਰਾ ਵਿਚਾਰ ਕੀਤਾ ਜਾਵੇ।