ਬਾਘਾਪੁਰਾਣਾ 9 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਪੰਜਾਬੀਆਂ ਨੂੰ ਨਵੇਂ ਸਬਜ਼ਬਾਗ ਦਿਖਾਉਂਣ ਤੋਂ ਪਹਿਲਾਂ ਕੇਜਰੀਵਾਲ 2017 ਵਿੱਚ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ, ਜਗਮੋਹਨ ਸਿੰਘ ਸਮਾਧ ਭਾਈ ਪ੍ਰਧਾਨ ਲੋਕ ਇਨਸਾਫ ਪਾਰਟੀ ਮੋਗਾ ਅਤੇ ਸੀਨੀਅਰ ਆਗੂ ਕਾਕਾ ਬਰਾੜ ਨੇ ਕਿਹਾ ਕਿ ਕੇਜਰੀਵਾਲ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਬੁਖਲਾਹਟ ਵਿੱਚ ਆ ਕੇ ਪੰਜਾਬੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਕੈਪਟਨ ਵਾਂਗ ਪੰਜਾਬ ਦੀ ਸਤ੍ਹਾ ਤੇ ਕਾਬਜ਼ ਹੋਣਾਂ ਚਹੌਦੇ ਹਨ।ਜਦ ਕੇ ਕੇਜਰੀਵਾਲ ਨੂੰ ਇਹ ਨਹੀਂ ਪਤਾ ਕੇ ਹੁਣ ਸੋਸਲ ਮੀਡੀਏ ਦਾ ਜਮਾਨਾਂ ਹੈ,ਲੋਕ ਸਭ ਜਾਣਦੇ ਹਨ,2017 ਦੀਆਂ ਚੋਣਾਂ ਤੋਂ ਪਹਿਲਾਂ ਜਦ ਕੇਜਰੀਵਾਲ ਲੋਕ ਇਨਸਾਫ ਪਾਰਟੀ ਨਾਲ ਇਲਾਇਸ ਕਰਨ ਲਈ ਆਏ ਸਨ ਤਾਂ ਸਰਦਾਰ ਸਿਮਰਨਜੀਤ ਸਿੰਘ ਬੈਂਸ ਨੇ ਇੱਕੋ ਸਰਤ ਤੇ ਆਮ ਆਦਮੀਂ ਪਾਰਟੀ ਨਾਲ ਇਲਾਇਸ ਕੀਤਾ ਸੀ ਕਿ ਪੰਜਾਬ ਸਿਰ 3ਲੱਖ ਕਰੋੜ ਦਾ ਕਰਜਾ ਹੈ ਸਾਡੇ ਕੋਲ ਇੱਕੋ ਇੱਕ ਕੁਦਰਤੀ ਸਰੋਤ ਹੈ ਪਾਣੀ ,ਜੋ ਕੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਫਰੀ ਵਿੱਚ ਜਾ ਰਿਹਾ ਹੈ। ਰਿਪੇਰੀਅਨ ਕਾਨੂੰਨ ਮੁਤਾਬਿਕ ਜੇਕਰ ਹੁਣ ਤੱਕ ਦਾ ਹਿਸਾਬ ਲਗਾਈਏ ਤਾਂ ਤਿਨ੍ਹਾਂ ਸਟੇਟਾਂ ਤੋ ਕਰੀਬ 16 ਲੱਖ ਕਰੋੜ ਦੇ ਆਸ ਪਾਸ ਪੈਸਾ ਬਕਾਇਆ ਖੜਾ ਹੈ। ਇਹ ਗੱਲ ਸੁਣ ਕੇ ਕੇਜਰੀਵਾਲ ਸਾਹਿਬ ਨੇ ਸ, ਸਿਮਰਜੀਤ ਸਿੰਘ ਬੈਸ ਨੂੰ ਵਿਸ਼ਵਾਸ ਦਵਾਇਆ ਕੇ ਅਸੀਂ ਬਹੁਤ ਜਲਬ ਪੰਜਾਬ ਦੇ ਪਾਣੀਆਂ ਦਾ ਬਕਾਇਆ ਜੋ ਦਿੱਲੀ ਵੱਲ ਬਣਦਾ ਹੈ ਓਹ ਦੇ ਦੇਵਾਂਗਾ।ਪਰ ਕਰੀਬ 4 ਸਾਲ ਤੋ ਉਪਰ ਦਾ ਸਮਾਂ ਹੋ ਗਿਆ ਕੇਜਰੀਵਾਲ ਨੇ ਇੱਕ ਪੈਸਾ ਵੀ ਪਾਣੀਂ ਦੀ ਕੀਮਤ ਦਾ ਨਹੀਂ ਦਿੱਤਾ।ਉਲਟਾ ਪੰਜਾਬ ਨਾਲ ਮਤਰੇਈ ਮਾ ਵਾਲਾ ਸਲੂਕ ਕਰਦੇ ਹੋਏ ਹਰਿਆਣਾ ਅਤੇ ਹਿਮਾਚਲ ਨੂੰ ਪਾਣੀਂ ਦੀ ਕੀਮਤ ਦੇਣੀ ਸ਼ੁਰੂ ਕਰ ਦਿੱਤੀ ਅਤੇ ਪੰਜਾਬ ਨੂੰ ਗੂਠਾ ਵਿਖਾ ਦਿੱਤਾ। ਅਸੀ ਕਿਸ ਤਰ੍ਹਾਂ ਯਕੀਨ ਕਰੀਏ ਕੇ ਕੇਜਰੀਵਾਲ ਆਪਣੇ ਵਾਅਦੇ ਪੂਰੇ ਕਰੇਗਾ।ਅੱਜ ਮੇਰੇ ਪੰਜਾਬ ਨੂੰ ਆਰਥਿਕਤਾ ਦੇ ਨਾਲ ਨਾਲ ਚਿਟੇ ਵਰਗੇ ਭਿਆਨਕ ਨਸੇ ਤੋ ਮੁਕਤ ਕਰਨ ਦੀ ਲੋੜ ਹੈ। ਕਨੂੰਨ ਵਿਵਸਥਾ ਨੂੰ ਠੀਕ ਕਰਨ ਦੀ ਲੋੜ ਹੈ।ਪੜੇ ਲਿਖੇ ਨੌਜਵਾਨਾਂ ਲਈ ਰੋਜ਼ਗਾਰ ਦੀ ਲੋੜ ਹੈ। ਪਰ ਅਲੱਗ ਅਲੱਗ ਰਵਾਇਤੀ ਪਾਰਟੀਆਂ ਆਪਣੇ ਤਰੀਕੇ ਨਾਲ ਸਬਜ਼ਬਾਗ ਦਿਖਾ ਕੇ ਪੰਜਾਬ ਦੇ ਲੋਕਾਂ ਦੀ ਵੋਟ ਬਟੋਰਨ ਦੇ ਚੱਕਰ ਵਿੱਚ ਹਨ,ਪਰ ਅੱਜ ਸੋਸ਼ਲ ਮੀਡੀਏ ਦਾ ਜਮਾਨਾਂ ਹੈ ਲੋਕ ਸਭ ਕੁਝ ਦੇਖ ਰਹੇ ਹਨ।ਇਸ ਵਾਰ ਲੋਕ ਝੂਠੇ ਵਾਅਦੇ ਕਰਨ ਵਾਲਿਆਂ ਦੇ ਭਿਉਂ ਭਿਉਂ ਕੇ ਛਿਤਰ ਮਾਰਨਗੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਅੰਮਿ੍ਰਤਪਾਲ ਮੋਗਾ,ਗੁਰਜੰਟ ਮੋਗਾ, ਦਿਲਬਾਗ ਮੋਗਾ, ਕੁਲਬੀਰ ਸਿੰਘ ਲੱਕੀ, ਸੁਖਦੇਵ ਸਿੰਘ ਬਾਬਾ,ਸਵਰਨ ਸਿੰਘ ਮੋਗਾ, ਲੱਕੀ ਅਗਰਵਾਲ, ਜਗਜੀਤ ਧਰਮਕੋਟ,ਰਵਿੰਦਰ ਸਿੰਘ ਬਾਘਾਪੁਰਾਣਾ,ਬੀਬੀ ਸਰਬਜੀਤ ਕੌਰ ਬਾਘਾਪੁਰਾਣਾ,ਬੀਬੀ ਮਨਜੀਤ ਕੋਰ ਮਾਣੂੰਕੇ,ਗੁਰਜੰਟ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਘੋਲੀਆ, ਜਸਵਿੰਦਰ ਸਿੰਘ ਕਾਕਾ ਬਰਾੜ, ਨੈਬ ਸਿੰਘ ਮਾਣੂੰਕੇ,ਜਸਵਿੰਦਰ ਸਿੰਘ ਸਮਾਧ ਭਾਈ, ਰਾਜਾ ਸਮਾਧ ਭਾਈ,ਸੁਖਾ ਸਿੰਘ ਸਮਾਧ ਭਾਈ, ਜਗਸੀਰ ਸਿੰਘ ਚੰਨੂਵਾਲਾ, ਮਨਜੀਤ ਸਿੰਘ ਭਲੂਰ, ਸਾਧੂ ਸਿੰਘ ਧੰਮੂ, ਜਗਸੀਰ ਸਿੰਘ ਰਾਜੇਆਣਾ, ਘੋਲੀਆ ਸਤਨਾਮ ਸਿੰਘ ਮਾਛੀਕੇ, ਜੁਗਿੰਦਰ ਸਿੰਘ ਮਾਛੀਕੇ,ਗੁਰਤੇਜ ਸਿੰਘ, ਚਰਨਜੀਤ ਸਿੰਘ ਚੰਨੀ, ਧਰਮਿੰਦਰ ਸਿੰਘ ਧੂੜਕੋਟ, ਕੁਲਦੀਪ ਸਿੰਘ ਬੁਟਰ, ਜਗਮੋਹਨ ਸਿੰਘ ਵੱਧਣੀ ਆਦਿ ਹਾਜ਼ਰ ਸਨ।