ਬਾਘਾਪੁਰਾਣਾ 9 (ਰਾਜਿੰਦਰ ਸਿੰਘ ਕੋਟਲਾ) ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਗਟ ਸਿੰਘ, ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਦੀ ਅਗਵਾਈ ਹੇਠ ਕਿਸਾਨਾਂ ਨੂੰ ਡੀ ਏ ਪੀ ਖਾਦ ਦੀ ਆ ਰਹੀ ਸਮੱਸਿਆ ਕਾਰਨ ਡੀ ਸੀ ਦਫ਼ਤਰ ਮੋਗਾ ਵਿੱਖੇ ਧਰਨਾ ਲਗਾਇਆ ਗਿਆ।
ਇਸ ਦੌਰਾਨ ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਕੁਲਜੀਤ ਸਿੰਘ ਬਲਾਕ ਪ੍ਰਧਾਨ ਧਰਮਕੋਟ, ਬਲਾਕ ਸਕੱਤਰ ਜਸਮੇਲ ਸਿੰਘ ਨੇ ਦੱਸਿਆ ਕਿ ਜੋ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ ਡੀਸੀ ਨੂੰ ਏ ਡੀ ਸੀ ਦੇ ਜਰੀਏ ਮੰਗ ਪੱਤਰ ਸੌਂਪਿਆ ਗਿਆ। ਜੋ ਮੰਗ ਪੱਤਰ ਰਾਹੀ ਮੰਗਾਂ ਰੱਖੀਆਂ ਗਈਆ ਹਨ ਉਹ ਜੋ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ ਏ ਪੀ ਖਾਦ ਦੀ ਏਸ ਸਮੇ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ,ਜਿਸ ਕਾਰਨ ਕਿਸਾਨ ਬਹੁਤ ਹੀ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ। ਜਿਲ੍ਹਾ ਪ੍ਰਸ਼ਾਸ਼ਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਡੀਏਪੀ ਖਾਦ ਦੀ ਸਮੱਸਿਆ ਨੂੰ ਇਕ ਦੋ ਦਿਨ ਤੱਕ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਜੋ ਹੋਰ ਮੰਗਾਂ ਜਿਵੇਂ ਮੰਡੀਆਂ ਵਿੱਚ ਖਰੀਦ ਬੰਦ ਕਰਨ ਦਾ ਸਰਕਾਰ ਨੇ ਦਸ ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੈ,ਉਹ 20 ਤਰੀਕ ਤੱਕ ਸਰਕਾਰੀ ਖਰੀਦ ਚਾਲੂ ਰੱਖੀ ਜਾਵੇ ਤਾਂ ਜੋ ਕਿਸਾਨਾਂ ਦਾ ਝੋਨਾ ਵੇਚਣ ਵਾਲਾ ਰਹਿੰਦਾ ਹੈ। ਉਹ ਸਾਰਾ ਝੋਨਾ ਖਰੀਦ ਕੀਤਾ ਜਾਵੇ।ਤੀਜੀ ਮੰਗ ਬਜਾਰਾਂ ਵਿੱਚ ਦੁਕਾਨਾਂ ਉੱਪਰ ਡੀ ਏ ਪੀ ਖਾਦ ਦੀ ਕਾਲਾਬਜ਼ਾਰੀ ਬੰਦ ਕੀਤੀ ਜਾਵੇ। ਚੌਥੀ ਮੰਗ ਜੋ ਸਹਿਰਾਂ ਵਿੱਚ ਲੈਂਡ ਮਾਰਕ ਬੈਕਾਂ ਦੀਆਂ ਚੋਣਾਂ ਹੋਣੀਆਂ ਹਨ, ਉਹ ਜਿੰਨਾ ਚਿਰ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਨਾਂ ਚਿਰ ਚੋਣਾਂ ਨਾ ਕੀਤੀਆਂ ਜਾਣ।ਇਸ ਮੌਕੇ ਜਸਵੰਤ ਮੰਗੇਵਾਲਾ, ਪਵਨਦੀਪ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਫੌਜੀ,ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ,ਬਲਜਿੰਦਰ ਸਿੰਘ, ਵੈਰੋਕੇ,ਅੰਗਰੇਜ ਸਿੰਘ, ਜੱਗਾ ਸਿੰਘ, ਹਰਨੇਕ ਸਿੰਘ, ਨਿਰਮਲ ਸਰਪੰਚ,ਜੀਵਨ ਸਿੰਘ, ਮੱਘਰ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ, ਗੁਰਚਰਨ ਸਿੰਘ,ਜਰਨੈਲ ਸਿੰਘ, ਜੀਤ ਸਿੰਘ,ਜਸਵੀਰ ਸਿੰਘ, ਮਲਕੀਤ ਢਿੱਲੋਂ, ਚਮਕੌਰ ਸਿੰਘ, ਮੋਹਲਾ ਸਿੰਘ, ਨਿਰਮਲ ਸਿੰਘ, ਹਰਬੰਸ ਸਿੰਘ ਬਲਜੀਤ ਸਿੰਘ ਰਾਜਿਆਣਾ,ਕੁਲਦੀਪ ਸਿੰਘ ਰੋਡੇ ਆਦਿ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਹੋਏ।