ਬਾਘਾਪੁਰਾਣਾ,09 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿੱਚ ਪ੍ਰਖਿਆ ਕੇਂਦਰ ਵਾਪਸ ਲਿਆਉਣ ਅਤੇ ਅੰਗਰੇਜ਼ੀ ਪ੍ਰੋਫ਼ੈਸਰ ਦੀ ਖ਼ਾਲੀ ਅਸਾਮੀ ਭਰਨ ਲਈ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ 11ਨਵੰਬਰ ਨੂੰ ਯਾਦ ਪੱਤਰ ਸੋਂਪਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਾਲਜ ਇਕਾਈ ਦੀ ਸਕੱਤਰ ਕਮਲ ਬਾਘਾ ਪੁਰਾਣਾ ਤੇ ਕਿਰਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕਾਲਜ ਦਾ ਪ੍ਰੀਖਿਆ ਕੇਂਦਰ ਢੁੱਡੀਕੇ ਕਾਲਜ ਲਿਜਾਇਆ ਗਿਆ ਹੈ ਤੇ ਲਗਾਤਾਰ ਅੰਗਰੇਜ਼ੀ ਪ੍ਰੋਫ਼ੈਸਰ ਦੀ ਅਸਾਮੀ ਖਾਲੀ ਪਈ ਹੈ । ਇਹ ਸਭ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹੋ ਰਿਹਾ ਹੈ। ਲਗਾਤਾਰ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਸੋਂਪਿਆ ਜਾ ਰਿਹਾ ਹੈ, ਉਸੇ ਤਹਿਤ ਹੀ ਸਾਡੇ ਏਰੀਏ ਦੇ ਇੱਕੋ-ਇੱਕ ਸਰਕਾਰੀ ਕਾਲਜ ਨੂੰ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।ਜਿੱਥੇ ਸਾਡਾ ਮਕਸਦ ਸਰਕਾਰ ਦੀਆਂ ਇਹਨਾਂ ਨੀਤੀਆਂ ਖਿਲਾਫ ਲੜਨਾ ਹੈ ਉੱਥੇ ਹੀ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆ ਨੂੰ ਹੱਲ ਕਰਨਾ ਵੀ ਹੈ ।ਕਾਲਜ ਦੇ ਵਿੱਚ ਅੰਗਰੇਜ਼ੀ ਪ੍ਰੋਫ਼ੈਸਰ ਨਾ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੁਹਤ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਨਾਲ ਹੀ ਪ੍ਰੀਖਿਆ ਸੈਂਟਰ ਢੁੱਡੀਕੇ ਹੋਣ ਕਰਕੇ ਇਹ ਵੀ ਸਾਡੇ ਲਈ ਸਿਰ ਦਰਦੀ ਬਣਿਆ ਹੋਇਆ ਹੈ। ਕਿਉਂਕਿ ਕਾਲਜ ਦੇ ਵਿੱਚ ਇੱਕ ਵਿਦਿਆਰਥਣ ਨੇਤਰਹੀਣ ਹੈ ਤੇ ਲੱਗਭਗ ਚਾਰ ਵਿਦਿਆਰਥੀਆਂ ਅਪਾਹਜ ਹਨ, ਜਿਨ੍ਹਾਂ ਲਈ ਢੁੱਡੀਕੇ ਜਾਣਾ ਹੋਰ ਵੀ ਜ਼ਿਆਦਾ ਔਖਾ ਹੈ। ਇਹਨਾਂ ਸਮੱਸਿਆਵਾਂ ਨੂੰ ਲੈ ਕੇ 18 ਅਕਤੂਬਰ ਨੂੰ ਪਹਿਲਾਂ ਹੀ ਵਿਧਾਇਕ ਨੂੰ ਮੰਗ ਪੱਤਰ ਸੋਂਪਿਆ ਜਾ ਚੁੱਕਿਆ ਹੈ ਤੇ ਉਹਨਾਂ ਵੱਲੋਂ 15 ਦਿਨ ‘ਚ ਮੰਗਾਂ ਪੂਰੀਆਂ ਕਰਨ ਦਾ ਯਕੀਨ ਦਵਾਇਆ ਗਿਆ ਸੀ , ਪਰ 20ਦਿਨਾਂ ਤੋਂ ਉੱਪਰ ਦਾ ਸਮਾਂ ਬੀਤਣ ‘ ਤੇ ਨਾ ਤਾਂ ਪ੍ਰੀਖਿਆ ਸੈਂਟਰ ਵਾਪਸ ਆਇਆ ਤੇ ਨਾ ਹੀ ਅੰਗਰੇਜ਼ੀ ਪ੍ਰੋਫ਼ੈਸਰ। ਇਸੇ ਲਈ ਇਹਨਾਂ ਮੰਗਾਂ ਨੂੰ ਲੈਕੇ ਦੁਬਾਰਾ ਵਿਧਾਇਕ ਬਰਾੜ ਨੂੰ ਆਪਣੀਆਂ ਮੰਗਾਂ ਯਾਦ ਕਰਵਾਉਣ ਲਈ ਯਾਦ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਪੂਜਾ,ਮੁੱਕੋ, ਹਰਪ੍ਰੀਤ ਕੌਰ,ਰੱਜੀ, ਮੁਸਕਾਨ,ਅਨੂ, ਬੂਟਾ ਸਿੰਘ, ਗਰੇਵਾਲ, ਜਸਪਾਲ ਕੌਰ, ਜਸਵੀਰ ਕੌਰ, ਰਮਨਦੀਪ ਕੌਰ, ਬੇਅੰਤ ਕੌਰ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ