ਸ਼ਾਹਪੁਰ ਕੰਡੀ 9 ਨਵੰਬਰ (ਸੁਖਵਿੰਦਰ ਜੰਡੀਰ)- ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀ ਮੁਹਿੰਮ ਤਹਿਤ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਜਿਹੇ ਵਿੱਚ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ ਬੁੰਗਲ ਦਾ ਇੱਕ ਅਜਿਹਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜ਼ਮੀਨ ਦੇ ਵਿਵਾਦ ਦੇ ਚਲਦਿਆਂ ਸਕੂਲ ਦਾ ਕੰਮ ਰੁਕਿਆ ਹੋਇਆ ਹੈ ਗੱਲਬਾਤ ਕਰਦੇ ਹੋਏ ਸਕੂਲ ਕਮੇਟੀ ਚੇਅਰਮੈਨ ਲਕਸ਼ਮੀ ਨੇ ਦੱਸਿਆ ਕਿ ਸਕੂਲ ਦੀ ਜ਼ਮੀਨ ਅਤੇ ਉਸਦੇ ਨਾਲ ਲਗਦੀ ਜ਼ਮੀਨ ਜੋ ਦੋਨੋਂ ਹੀ ਵੱਖ ਵੱਖ ਨੰਬਰਾਂ ਵਿੱਚ ਆਉਂਦੀਆਂ ਹਨ ਪਰ ਵਿਰੋਧੀ ਲੋਕਾਂ ਵੱਲੋਂ ਸਕੂਲ ਦੀ ਜ਼ਮੀਨ ਨੂੰ ਆਪਣੀ ਜ਼ਮੀਨ ਦੱਸਿਆ ਜਾਂਦਾ ਹੈ ਜਿਸਦੇ ਚੱਲਦਿਆਂ ਉਨ੍ਹਾਂ ਵੱਲੋਂ ਕਈ ਵਾਰ ਸਕੂਲ ਨਾਲ ਵਿਵਾਦ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਹੈ ਪਰ ਪ੍ਰਸ਼ਾਸਨ ਨੇ ਵੀ ਅਜੇ ਤਕ ਇਸ ਮਾਮਲੇ ਨੂੰ ਲਟਕਾਇਆ ਹੋਇਆ ਹੈ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸੇ ਵਿਵਾਦ ਦੇ ਚਲਦਿਆਂ ਸਕੂਲ ਦੀ ਉਸਾਰੀ ਦਾ ਕੰਮ ਵੀ ਰੁਕਿਆ ਹੋਇਆ ਹੈ ਤੇ ਜੇਕਰ ਸਕੂਲ ਸਮੇਂ ਬੱਚੇ ਖੇਡ ਦੌਰਾਨ ਨਾਲ ਲੱਗਦੀ ਜ਼ਮੀਨ ਵੱਲ ਚਲੇ ਜਾਂਦੇ ਹਨ ਤਾਂ ਵਿਰੋਧੀਆਂ ਵੱਲੋਂ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸਕੂਲ ਵਿੱਚ ਖੇਡ ਦੌਰਾਨ ਇੱਕ ਬੱਚਾ ਨਾਲ ਲੱਗਦੀ ਜ਼ਮੀਨ ਵੱਲ ਚਲਾ ਗਿਆ ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਉਸ ਬੱਚੇ ਨਾਲ ਮਾਰ ਕੁਟਾਈ ਕੀਤੀ ਗਈ ਸਕੂਲ ਕਮੇਟੀ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਪ੍ਰਸ਼ਾਸਨ ਇਸ ਮਾਮਲੇ ਵੱਲ ਧਿਆਨ ਦੇਵੇ ਅਤੇ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਏ ਇਸ ਮੌਕੇ ਚੇਅਰਮੈਨ ਲਕਸ਼ਮੀ ਦੇਵੀ ਕਮੇਟੀ ਮੈਂਬਰ ਰੇਨੂ ਬਾਲਾ ਵਿਜੇ ਲਕਸ਼ਮੀ ਨਿਰਮਲਾ ਦੇਵੀ ਨੇਹਾ ਦੇਵੀ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ