47 Views
ਸ਼ਾਹਪੁਰ ਕੰਢੀ10 ਨਵੰਬਰ (ਸੁਖਵਿੰਦਰ ਜੰਡੀਰ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ 30 ਅਕਤੂਬਰ ਤੋਂ ਲੈ ਕੇ ਪ੍ਰਭਾਤ ਫੇਰੀਆਂ ਜਾਰੀ ਹਨ।ਅੱਜ ਦੀ ਪ੍ਰਭਾਤ ਫੇਰੀ ਸਰਦਾਰ ਸੰਤੋਸ਼ ਸਿੰਘ ਦੇ ਘਰ ਪਹੁੰਚੀ।ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਅਤੇ ਭਾਈ ਸੁੰਦਰ ਸਿੰਘ ਜੀ ਦੁਆਰਾ ਅਰਦਾਸ ਬੇਨਤੀ ਕੀਤੀ ਗਈ ਅਤੇ ਜਥੇਦਾਰ ਮਾਸਟਰ ਕਮਲਜੀਤ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।ਅੱਜ ਦੀ ਪ੍ਰਭਾਤ ਫੇਰੀ ਵਿਚ ਸ਼ਬਦ ਕੀਰਤਨ ਭਾਈ ਗੁਰਨੈਬ ਸਿੰਘ ਜੀ ,ਅਮਰਜੀਤ ਸਿੰਘ, ਮਨਜੀਤ ਸਿੰਘ,ਗੁਰਮੀਤ ਸਿੰਘ, ਬੀਬੀ ਚਰਨਜੀਤ ਚੰਨੀ ਦੁਆਰਾ ਕੀਤਾ ਗਿਆ।ਇਸ ਸਮੇਂ ਪ੍ਰਧਾਨ ਸੁਖਵਿੰਦਰ ਸਿੰਘ ਗੁਰਾਇਆ,ਵਿਜੇ ਕੁਮਾਰ, ਰਵਿੰਦਰ ਸਿੰਘ, ਭਾਈ ਅਜੀਤ ਸਿੰਘ,ਬਲਵਿੰਦਰ ਸਿੰਘ, ਨਰੰਜਨ ਸਿੰਘ,ਤਰਲੋਚਨ ਸਿੰਘ ,ਰਾਕੇਸ਼ ਪਾਲ ਸਿੰਘ , ਅਤੇ ਭਾਰੀ ਸੰਖਿਆ ਵਿਚ ਸੰਗਤ ਹਾਜ਼ਰ ਸੀ।ਇਹ ਪ੍ਰਭਾਤ ਫੇਰੀਆਂ ਸੋਲ਼ਾਂ ਨਵੰਬਰ ਤਕ ਜਾਰੀ ਰਹਿਣਗੀਆਂ।
Author: Gurbhej Singh Anandpuri
ਮੁੱਖ ਸੰਪਾਦਕ