ਬਾਘਾਪੁਰਾਣਾ,10 ਨਵੰਬਰ.(ਰਾਜਿੰਦਰ ਸਿੰਘ ਕੋਟਲਾ) ਇਥੋਂ ਨੇੜਲੇ ਪਿੰਡ ਸੰਗਤਪੁਰਾ ਦਾ 9 ਵੀਂ ਕਲਾਸ ਦਾ ਵਿਦਿਆਰਥੀ ਅਰਸ਼ਦੀਪ ਸਿੰਘ ਜੋ ਕਿ ਚਿੱਟੇ ਦਾ ਸੇਬਨ ਕਰਨ ਦਾ ਆਦੀ ਹੋ ਗਿਆ ਸੀ ਜਿਸ ਦੇ ਮਾਪਿਆਂ ਨੇ ਦੱਸਿਆ ਸੀ ਕਿ ਉਹ ਇੱਕ ਸਾਲ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਤਾਂ ਇੱਕ ਮਹੀਨਾ ਪਹਿਲਾ ਹੀ ਪਤਾ ਲੱਗਾ ਸੀ ।ਉਸ ਦਾ ਇਲਾਜ ਸਰਕਾਰੀ ਹਸਪਤਾਲ ਮੋਗਾ ਤੋਂ ਕਰਵਾਇਆ ਅਤੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਪਿੰਡ ਦੇ ਚਿੱਟੇ ਦੇ ਵਪਾਰੀਆਂ ਨੂੰ ਫੜ੍ਹਿਆ ਜਾਵੇ ਜਿਨ੍ਹਾਂ ਨੇ ਉਨ੍ਹਾਂ ਦੇ ਪੁੱਤ ਦੀ ਜਿੰਦਗੀ ਗਾਲੀ ਹੈ।ਉਨ੍ਹਾਂ ਪੁਲਿਸ ‘ਤੇ ਵੀ ਦੋਸ਼ ਲਾਇਆ ਸੀ ਕਿ ਉਹ ਚਿੱਟੇ ਦੇ ਵਪਾਰੀਆਂ ਦੇ ਨਾਮ ਵੀ ਦੱਸ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕਰਦੀ।ਉਧਰੋਂ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦੀ ਸਖਤ ਘੁਰਕੀ ਤੋਂ ਬਾਅਦ ਜਿਲ੍ਹੇ ਦੇ ਐਸ ਐਸ ਪੀ ਸਰਿੰਦਰਜੀਤ ਸਿੰਘ ਮੰਡ ਦੇ ਆਦੇਸ਼ਾਂ ‘ਤੇ ਪਿੰਡ ਦੇ ਕੁਝ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਬਾਅਦ ‘ਚ ਕੀਤੀ ਇਨਕੁਆਰੀ ‘ਚ ਵਪਾਰੀਆਂ ਦੇ ਨਾਲ ਮਿਲੀਭੁਗਤ ‘ਚ ਬਾਘਾਪੁਰਾਣਾ ਦੇ ਦੋ ਥਾਣੇਦਾਰ ਅੰਗਰੇਜ ਸਿੰਘ ਅਤੇ ਗੁਰਮੇਜ ਸਿੰਘ ਦਾ ਨਾਮ ਵੀ ਆ ਗਿਆ ਹੈ।ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਬਾਘਾਪੁਰਾਣਾ ਦੇ ਦੋ ਥਾਣੇਦਾਰਾ ਏ ਐਸ ਆਈ ਅੰਗਰੇਜ ਸਿੰਘ ਅਤੇ ਏ ਐਸ ਆਈ ਗੁਰਮੇਜ ਸਿੰਘ ਬਰਖਾਸਤ ਕਰ ਦਿੱਤੇ ਗਏ ਹਨ।
“ਕੀ ਕਹਿ ਡੀ ਐੱਸ ਪੀ ਜਸਬਿੰਦਰ ਸਿੰਘ ਖਹਿਰਾ ਬਾਘਾਪੁਰਾਣਾ ਦਾ
ਜਦ ਇਸ ਸਬੰਧੀ ਡੀ ਐੱਸ ਪੀ ਜਸਬਿੰਦਰ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਅਣਜਾਨ ਹੋਣ ‘ਤੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
Author: Gurbhej Singh Anandpuri
ਮੁੱਖ ਸੰਪਾਦਕ