ਇਜਲਾਸ ਤੋਂ ਲਵਾਂਗੇ ਫੈਂਸਲਾ ਕਿਸੇ ਪਾਰਟੀ ਨਾਲ ਸਮਝੋਤਾ ਕਰਨਾ ਕਿ ਨਹੀਂ-ਸਿਮਰਜੀਤ ਬੈਂਸ
ਬਾਘਾਪੁਰਾਣਾ,10 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਲੋਕ ਇਨਸਾਫ ਪਾਰਟੀ ਪੰਜਾਬ ਵੱਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦਾ ਇਜਲਾਸ 14 ਨਵੰਬਰ ਦਿਨ ਐਤਵਾਰ ਨੂੰ ਮਿੱਤਲ ਰਿਜੋਰਟ ਰਾਜੇਆਣਾ ਨੇੜੇ ਬਾਘਾਪੁਰਾਣਾ (ਮੋਗਾ) ਵਿਖੇ ਹੋ ਰਿਹਾ ਹੈ।ਜਿਸ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਮਿੱਤਲ ਰਿਜੋਰਟ ਰਾਜੇਆਣਾ ਪਹੁੰਚੇ। ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਪ੍ਰਬੰਧ ਦੇਖ ਕੇ ਮੋਗਾ ਜਿਲ੍ਹੇ ਦੇ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਦੀ ਪਿੱਠ ਥਾਪੜੀ।ਇਸ ਮੌਕੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪ੍ਰੈਸ ਨਾਲ ਗੱਲਬਾਤ ਕਰਿਦਆਂ ਕਿਹਾ ਕਿ 14 ਤਰੀਕ ਦਿਨ ਐਤਵਾਰ ਨੂੰ ਲੋਕ ਇਨਸਾਫ ਪਾਰਟੀ ਦਾ ਇਜਲਾਸ ਹੋ ਰਿਹਾ ਹੈ ਜਿਸ ਦਾ ਨਾਮ ‘117 ਦੀ ਕਸਮ ਭ੍ਰਿਸ਼ਟਾਚਾਰ ਖਤਮ ‘ ਹੈ ਜਿਸ ‘ਚ ਹਰੇਕ ਹਲਕੇ ਜਾਣੀ ਕੇ 117 ਹਲਕਿਆਂ ਦੇ ਅਹੁਦੇਦਾਰ ਅਤੇ ਵਰਕਰ ਪਹੁੰਚਣਗੇ ਅਤੇ ਹਰ ਇੱਕ ਹਲਕੇ ਦਾ ਟੇਬਲ ਵੱਖੋ-ਵੱਖਰਾ ਹੋਵੇਗਾ ਤਾਂ ਜੋ ਹਰ ਹਲਕੇ ਦੀ ਟੀਮ ਦੇ ਵਿਚਾਰ ਅਤੇ ਦੁੱਖ ਤਕਲੀਫਾਂ ਸੁਣੀਆਂ ਜਾਣ।ਉਨ੍ਹਾਂ ਕਿਹਾ ਕਿ ਸਾਰੇ ਹਲਕਿਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਵਿਚਾਰ ਜਾਨਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ ਕਿ ਕਿਸ ਪਾਰਟੀ ਨਾਲ ਗਠਜੋੜ ਕਰਨਾ ਹੈ ਜਾਂ ਨਹੀਂ।ਮੌਜੂਦਾ ਸਿਆਸੀ ਹਾਲਾਤਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਕੰਮ ਕੀਤੇ ਹਨ ਉਨ੍ਹਾਂ ਤਰੀਫ ਕਰਨਯੋਗ ਹਨ ਪਰ ਨਾਲ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਫੜ੍ਹਨਾ,ਚਿੱਟੇ ਦੇ ਵਪਾਰੀਆਂ ਨੂੰ ਅੰਦਰ ਡੱਕਣਾ,ਰੇਤ-ਬਜਰੀ ਦੇ ਵਪਾਰੀਆਂ ਦੀ ਜਾਇਦਾਦਾਂ ਜਬਤ ਕਰਨਾ ਸਰਕਾਰ ਦੇ ਕੰਮ ਕਰਨ ਵਾਲੇ ਹਨ ਜੇਕਰ ਮੁੱਖ ਮੰਤਰੀ ਇਹ ਕੰਮ ਨਹੀਂ ਕਰਦੇ ਤਾਂ ਫਿਰ ਚੰਨੀ ਤੇ ਕੇੈਪਟਨ ‘ਚ ਕੋਈ ਫਰਕ ਨਹੀਂ ਹੋਵੇਗਾ।ਇਸ ਮੌਕੇ ਜਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ,ਹਰਜਿੰਦਰ ਸਿੰਘ ਬਰਾੜ ਅਤੇ ਹੋਰ ਅਹੁਦੇਦਾਰ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ