ਭੋਗਪੁਰ 12 ਨਵੰਬਰ ( ਸੁਖਵਿੰਦਰ ਜੰਡੀਰ) ਸ਼ੂਗਰ ਮਿੱਲ ਕਲੋਨੀ ਭੋਗਪੁਰ ਦੇ ਅੰਦਰ ਪਰਵਾਸੀ ਪਰਿਵਾਰਾਂ ਵੱਲੋਂ ਅੱਜ ਛੱਠ ਪੂਜਾ ਦਾ 41ਵਾਂ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਸੰਤੋਸ਼ ਗੁਪਤ ਨੇ ਦੱਸਿਆ ਕਿ ਇਹ ਵਰਤ ਪਤੀ ਦੀ ਲੰਬੀ ਉਮਰ, ਬੱਚਿਆਂ ਦੀ ਲੰਬੀ ਉਮਰ, ਕਾਰੋਬਾਰ ਵਿੱਚ ਵਾਧਾ, ਅਤੇ ਜਿਸਦਾ ਵਿਆਹ ਨਾ ਹੁੰਦਾ ਹੋਵੇ ਇਸ ਤਰ੍ਹਾਂ ਦੀਆਂ ਮਾਨਤਾਵਾਂ ਲਈ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਜਾ ਵਿੱਚ ਮੰਗੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੂਜਾ ਨਦੀ ਵਿੱਚ ਖੜ੍ਹੇ ਹੋ ਕੇ ਕੀਤੀ ਜਾਂਦੀ ਹੈ। ਜੇਕਰ ਕਿਸੇ ਕੋਲ ਨਦੀ ਨਹੀਂ ਹੈ ਤਾਂ ਘਰ ਦੇ ਬਾਹਰ ਇੱਕ ਖੱਡਾ ਪੁੱਟ ਕੇ ਉਸ ਵਿੱਚ ਪਾਣੀ ਪਾ ਕੇ ਇਹ ਪੂਜਾ ਕੀਤੀ ਜਾ ਸਕਦੀ ਹੈ। ਇਸ ਮੌਕੇ ਪੰਡਿਤ ਹਿਮਾਂਸ਼ੂ ਸ਼ਾਸ਼ਤਰੀ ਨੇ ਕਿਹਾ ਕਿ ਛੱਠ ਪੂਜਾ ਤਿਉਹਾਰਛੱਠ ਪੂਜਾ ਦੇ ਵਰਤ ਲਈ ਸੂਰਜ ਦੀ ਉਪਾਸਨਾ ਅਤੇ ਪੂਜਾ ਕੀਤੀ ਜਾਂਦੀ ਹੈ। ਛੱਠ ਪੂਜਾ ਦਾ ਤਿਉਹਾਰ ਚਾਰ ਦਿਨ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੇ ਮਹਾਲਾਵਾਂ ਤਿੰਨ ਦਿਨ ਭੁੱਖੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਚੌਥੇ ਦਿਨ ਜਾ ਕੇ ਸੂਰਜ ਨੂੰ ਅਰਘ ਦੇ ਕੇ ਇਹ ਵਰਤ ਸਮਾਪਤ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਅੱਜ ਭੋਗਪੁਰ ਮਿਲ ਕਲੋਨੀਆਂ ਦੇ ਪਰਵਾਸੀ ਪਰਿਵਾਰਾਂ ਵੱਲੋਂ ਅੱਜ ਛੱਠ ਪੂਜਾ ਦਾ ਤਿਉਹਾਰ ਮਨਾਇਆ ਗਿਆ। ਕਹਿੰਦੇ ਹਨ ਕਿ ਛੱਠ ਪੂਜਾ ਹੀ ਇੱਕਮਾਤਰ ਅਜਿਹਾ ਪੂਰਵ ਹੈ, ਜਿਸ ਵਿੱਚ ਸੂਰਜ ਦੇ ਉਦੈ ਹੁੰਦੇ ਸੂਰਜ ਨੂੰ ਅਰਘ ਦੇ ਕੇ ਵਰਤ ਸ਼ੁਰੂ ‘ਤੇ ਸਮਾਪਤ ਕੀਤਾ ਜਾਂਦਾ ਹੈ। ਇਹ ਵਰਤ ਖਾਸ ਕਰਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਜ਼ਿਆਦਾ ਮਨਾਇਆ ਜਾਂਦਾ ਹੈ।
ਇਸ ਮੌਕੇ ਧਰਮ ਨਾਥ ਗੁਪਤਾ, ਸੰਤੋਸ਼ ਗੁਪਤਾ, ਕਾਕੂ ਪ੍ਰਸਾਦ ਨਾਰਾਇਣ, ਰਾਮਾ ਨੰਦ, ਸੁਨੀਲ ਹੋਰ ਆਦਿ ਮੋਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ