ਵਿੱਦਿਆਰਥੀਆਂ ਨੂੰ ਦੇਵਾਂਗੇ ਵਿਸ਼ੇਸ਼ ਸਹੂਲਤਾਂ-ਸ: ਬੂਟਾ ਸਿੰਘ ਵਾਇਸ ਚਾਂਸਲਰ
ਰੋਡੇ ਕਾਲਜ 12 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਅਦਾਰੇ ਪੰਜਾਬ ਇੰਸਟੀਚਿਊਟ ਆਫ ਤਕਨਾਲੋਜੀ ਜੀ.ਟੀ.ਬੀ.ਗੜ੍ਹ ਮੋਗਾ ਵਿਖੇ ਡਾਇਰੈਕਟਰ ਸ਼੍ਰੀ ਅਮਿਤ ਕੁਮਾਰ ਮਨੋਚਾ ਦੀ ਅਗਵਾਈ ਵਿੱਚ ਹੋਇਆ ਸਲਾਨਾ ਸਮਾਗਮ “ਉਮੰਗ -2021” ਯਾਦਗਾਰੀ ਹੋ ਨਿਬੜਿਆ।ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਇਸ ਚਾਂਸਲਰ ਡਾ: ਸ: ਬੂਟਾ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ ਅਤੇ ਬੱਚਿਆਂ ਨੇ ਜੀ ਆਇਆਂ ਗੀਤ ਪੇਸ਼ ਕੀਤਾ।ਆਪਣੇ ਸੰਬੋਧਨ ਦੌਰਾਨ ਵਾਇਸ ਚਾਂਸਲਰ ਡਾ: ਬੂਟਾ ਸਿੰਘ ਸਿੱਧੂ ਨੇ ਜਿੱਥੇ ਬੱਚਿਆਂ ਨੂੰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਉੱਥੇ ਹੀ ਸੰਸਥਾ ਵਿੱਚ ਹਰ ਅਧੂਨਿਕ ਸਹੂਲਤਾਂ ਦੇਣ ਦਾ ਐਲਾਨ ਵੀ ਕੀਤਾ।ਉਨਾ੍ਹ ਕਿਹਾ ਕਿ ਉਨਾ੍ਹ ਦੀ ਅਗਵਾਈ ਵਿੱਚ ਚੱਲ ਰਹੇ ਯੂਨੀਵਰਸਿਟੀ ਦੇ ਕਿਸੇ ਵੀ ਅਦਾਰੇ ਵਿੱਚ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਵਿਿਦਆਰਥੀਆਂ ਲਈ ਨਵੇ ਨਵੇ ਕੋਰਸ,ਸਾਜੋ ਸਮਾਨ ਅਤੇ ਲੈਕਚਰਾਰਾਂ ਦਾ ਪੁੂਰਾ ਪ੍ਰਬੰਧ ਕੀਤਾ ਜਾਵੇਗਾ ।ਉਨਾ੍ਹ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਵਿੱਚ ਵਜੀਫੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿੰਨਾ੍ਹ ਦਾ ਵਿਿਦਆਰਥੀਆਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।ਇਸ ਮੌਕੇ ਤੇ ਇਕੱਤਰ ਇਲਾਕੇ ਦੇ ਸਰਪੰਚ ,ਪੰਚ ਅਤੇ ਮੋਹਤਵਾਰਾਂ ਨੂੰ ਸੰਬੋਧਨ ਕਰਦੇ ਹੋਏ ਵੀ.ਸੀ. ਸਾਹਿਬ ਨੇ ਕਿਹਾ ਕਿ ਸਾਰੇ ਪਤਵੰਤੇ ਰਲ ਕੇ ਪੰਜਾਬ ਇੰਸਟੀਚਿਊਟ ਆਫ ਤਕਨਾਲੋਜੀ ਜੀ.ਟੀ.ਬੀ.ਗੜ੍ਹ ਨੂੰ ਸਪੋਟ ਜਰੂਰ ਕਰਨ ,ਵੱਧ ਤੋਂ ਵੱਧ ਵਿਿਦਆਰਥੀਆਂ ਦੇ ਦਾਖਲੇ ਕਰਵਾਏ ਜਾਣ ਤਾ ਜੋ ਕਾਲਜ ਨੂੰ ਹੋਰ ਬੁਲੰਦੀਆਂ ਤੇ ਲੈਜਾਇਆ ਜਾ ਸਕੇ। ਇਸ ਸਮੇ ਸੰਸਥਾ ਦੇ ਵਿਿਦਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਸੰਸਥਾ ਦੇ ਡਾਇਰੈਕਟਰ ਡਾ: ਅਮਿਤ ਕੁਮਾਰ ਮਨੋਚਾ ਨੇ ਜਿੱਥੇ ਸੰਸਥਾ ਵਿੱਚ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਵੀ ਕੀਤਾ।ਰੰਗਾਰੰਗ ਸਮਾਗਮ ਦੌਰਾਨ ਜਸਪ੍ਰੀਤ ਕੌਰ ਮਿਸ ਫਰੈਸ਼ਰ, ਸੱਤਪਾਲ ਸਿੰਘ ਮਿਸਟਰ ਫਰੈਸ਼ਰ, ਅਮ੍ਰਿਤਪਾਲ ਸਿੰਘ ਮਿਸਟਰ ਟਾਈਲੈਂਟ ਅਤੇ ਜਸਪ੍ਰੀਤ ਕੌਰ ਮਿਸ ਟਾਈਲੈਂਟ ਚੁਣੇ ਗਏ।ਇੰਨਾ੍ਹ ਸਮੇਤ ਵੱਖ ਵੱਖ ਕੋਰਸਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਿਦਆਰਥੀਆਂ ਦਾ ਸਨਮਾਨ ਕੀਤਾ ਗਿਆ।ਇਸ ਸਮੇ ਵਿਸ਼ੇਸ਼ ਮਹਿਮਾਨਾਂ ਜਿਸ ਵਿੱਚ ਪ੍ਰਿੰ: ਗੁਰਸੇਵਕ ਸਿੰਘ, ਸਮਾਜ ਸੇਵੀ ਡਾ: ਰਾਜ ਦੁਲਾਰ ਸਿੰਘ, ਡਾ: ਰਾਜਨ ਗਿੱਲ, ਸ਼੍ਰੀ ਸ਼ੁਭਾਸ਼ ਬਾਂਸਲ ਅਸਿਸਟੈਂਟ ਰਜਿਸਟਰਾਰ, ਸਮਾਜ ਸੇਵਿਕਾ ਸਰਬਜੀਤ ਕੌਰ ਮਾਹਲਾ, ਸਰਪੰਚ ਜਵਾਹਰ ਸਿੰਘ ਰਾਜੇਆਣਾ, ਸਰਪੰਚ ਸਾਹਿਬ ਜੀ.ਟੀ.ਬੀ.ਗੜ੍ਹ ਆਦਿ ਸਮੇਤ ਹੋਰ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਲਈ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਦਿਹਾਤੀ ਪ੍ਰੈੱਸ ਕਲੱਬ ਬਾਘਾਪੁਰਾਣਾ ਦੇ ਸਮੂਹ ਪੱਤਰਕਾਰਾਂ ਨੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ । ਸਮਾਗਮ ਦੌਰਾਨ ਸੰਸਥਾ ਦੇ ਸਟਾਫ ਪ੍ਰੋ: ਸਿਲਪਾ ਮਨੋਚਾ, ਮਨੀਸ਼ਾ ਬਾਂਸਲ, ਜਸਲੀਨ ਕੌਰ, ਗੁਰਬਿੰਦਰ ਸਿੰਘ ਕੁਲਬੀਰ ਸਿੰਘ ਸਮੇਤ ਹੋਰ ਵੀ ਸਟਾਫ ਮੈਬਰਜ਼ ਹਾਜਰ ਸਨ।ਵਿਿਦਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਸਮਾਪਤ ਹੋਇਆ “ਉਮੰਗ 2021” ਨਵੀਆਂ ਪੈੜਾ ਛੱਡ ਗਿਆ।ਜਿਸ ਨੂੰ ਹਾਜਰੀਨਾਂ ਵੱਲੋਂ ਲੰਮੇ ਸਮੇ ਤੱਕ ਯਾਦ ਰੱਖਿਆ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ