ਸਕੂਲੀ ਬੱਸਾਂ ਦਾ ਟੈਕਸ ਮਾਫ ਕੀਤਾ ਜਾਵੇ -ਚੇਅਰਮੈਨ ਨਵਦੀਪ ਸਿੰਘ ਬਰਾੜ ਨਰ ਸਿੰਘ ਬਰਾੜ
ਮੋਗਾ/ਬਾਘਾ ਪੁਰਾਣਾ 13 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਹਲਕੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੇ ਪੰਜਾਬ ਦੀ ਫੈਡਰੇਸ਼ਨ ਆਫ਼ ਸਕੂਲਜ਼ ਦੇ ਸੱਦੇ ਤੇ ਸਕੂਲਾਂ ਦੀਆਂ ਮੰਗਾਂ ਸਰਕਾਰ ਪਾਸੋਂ ਮਨਾਉਣ ਲਈ ਇੱਕ ਦਿਨ ਲਈ ਸਕੂਲ ਬੰਦ ਕੀਤੇ ਗਏ ਅਤੇ ਸਕੂਲਾਂ ਦੀਆਂ ਬੱਸਾਂ ਨੂੰ ਮੋਗਾ ਕੋਟਕਪੂਰਾ ਸੜਕ ਦੇ ਕਿਨਾਰੇ ਤੇ ਖਡ਼੍ਹੀਆਂ ਕਰ ਕੇ ਰੋਸ ਮੁਜ਼ਾਹਰਾ ਕੀਤਾ।
ਬੱਸਾਂ ਸੁਭਾ 9.30 ਵਜੇ ਤੋਂ ਸ਼ਾਮ 4.30 ਵਜੇ ਤੱਕ ਇਸ ਰੋਸ ਵਿੱਚ ਹਾਜ਼ਰ ਸਨ। ਜਾਗੋ ਪੰਜਾਬ ਨਿਊਜ਼ ਨਾਲ ਗੱਲਬਾਤ ਕਰਦਿਆਂ ਸਕੂਲਾਂ ਦੀ ਕੋਰ ਕਮੇਟੀ ਦੇ ਮੈਂਬਰ ਨਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ਦੀਆਂ ਬੱਸਾਂ ਸਿਰਫ਼ ਦਸ ਕਿਲੋਮੀਟਰ ਦੇ ਘੇਰੇ ਵਿੱਚ ਬੱਚਿਆਂ ਨੂੰ ਲਿਆਉਂਦੀਆਂ ਹਨ ਪਰ ਬੱਸਾਂ ਦਾ ਟੈਕਸ ਪੂਰਾ ਦੇਣਾ ਪੈਂਦਾ ਹੈ। ਜਦੋਂ ਕਿ ਹੋਰ ਸੂਬਿਆਂ ਵਿੱਚ ਸਕੂਲ ਬੱਸਾਂ ਨੂੰ ਟੈਕਸ ਮਾਫ ਹੈ। ਇਸ ਤੋਂ ਬਿਨਾਂ ਸਕੂਲਾਂ ਨੂੰ ਬਿਜਲੀ ਦਾ ਕਮਰਸ਼ੀਅਲ ਰੇਟ ਲਾ ਕੇ ਬਿੱਲ ਲਏ ਜਾਂਦੇ ਹਨ ਜਦ ਕਿ ਸਕੂਲ ਵਿੱਚ ਕੋਈ ਇੰਡਸਟਰੀ ਨਹੀਂ ਹੁੰਦੀ ਅਤੇ ਸਕੂਲਾਂ ਨੂੰ ਪ੍ਰਾਪਰਟੀ ਟੈਕਸ ਦੇਣਾ ਪੈਂਦਾ ਹੈ। ਸਕੂਲਾਂ ਦੀ ਮੰਗ ਹੈ ਕਿ ਬੱਸਾਂ ਦਾ ਟੈਕਸ ਮੁਆਫ ਕੀਤਾ ਜਾਵੇ, ਬਿਜਲੀ ਦੇ ਬਿੱਲ ਤੇ ਘਰੇਲੂ ਰੇਟ ਲਾਏ ਜਾਣ ਤੇ ਜਾਇਦਾਦ ਟੈਕਸ ਮੁਆਫ ਕੀਤਾ ਜਾਵੇ। ਕਿਉਂ ਕਿ ਸਕੂਲ ਵਿੱਦਿਅਕ ਖੇਤਰ ਵਿੱਚ ਸਰਕਾਰ ਦਾ ਬਿਨਾਂ ਕਿਸੇ ਮਾਇਕ ਸਹਾਇਤਾ ਤੋਂ ਸਰਕਾਰ ਦਾ ਬਹੁਤ ਵੱਡਾ ਬੋਝ ਵੰਡਾਉਂਦੇ ਹਨ। ਸਕੂਲ ਤਕਰੀਬਨ ਸੱਤ ਲੱਖ ਮੁਲਾਜ਼ਮਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੇ ਪਰਿਵਾਰ ਦਾ ਸਹਾਰਾ ਬਣਦੇ ਹਨ।
ਅੱਜ ਤੱਕ ਸਕੂਲਾਂ ਨੇ ਸਰਕਾਰ ਪਾਸੋਂ ਕੋਈ ਸਹਾਇਤਾ ਨਹੀਂ ਲਈ। ਪਰ ਕੋਰੋਨਾ ਸੰਕਟ ਵਿੱਚ ਬਹੁਤ ਸਕੂਲਾਂ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ। ਸਿੱਖਿਆ ਨੂੰ ਬਚਾਉਣ ਲਈ ਪੰਜਾਬ ਸਰਕਾਰ ਜਿੱਥੇ ਹੋਰ ਉਦਯੋਗਾਂ ਨੂੰ ਸਹੂਲਤਾਂ ਦੇ ਰਹੀ ਹੈ ਉੱਥੇ ਸਕੂਲਾਂ ਦੀ ਬਾਂਹ ਫੜੇ ਤਾਂ ਜੋ ਇਸ ਵਿੱਦਿਅਕ ਖੇਤਰ ਦੀ ਹਾਲਤ ਵਿੱਚ ਸੁਧਾਰ ਆ ਸਕੇ।ਇਸ ਪ੍ਰਟੈਸਟ ਵਿੱਚ ਬਾਘਾ ਪੁਰਾਣਾ ਦੇ ਸਪਰਿੰਗ ਫੀਲਡ ਕਾਨਵੈਂਟ ਸਕੂਲ, ਹਾਰਵਰਡ ਕਾਨਵੈਂਟ ਸਕੂਲ, ਪੀ ਸੀ ਐੱਸ ਸਕੂਲ, ਸੇਂਟ ਜਾਰਡਨ ਸਕੂਲ, ਲਾਰੈਂਸ ਇੰਟਰਨੈਸ਼ਨਲ ਸਕੂਲ, ਜੈਨ ਸਕੂਲ, ਕੇਲੇਫ਼ੋਰਨੀਆ ਸਕੂਲ,ਪੰਜਾਬ ਕੋ ਐਜੂਕੇਸ਼ਨ ਸਕੂਲ, ਭਾਈ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਮਿਲੇਨੀਅਮ ਵਰਲਡ ਸਕੂਲ ਦੇ ਨਾਲ ਬਾਘਾ ਪੁਰਾਣਾ ਦੇ ਸਾਰੇ ਸਕੂਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਪ੍ਰਿੰਸੀਪਲ ਗੁਰਦੇਵ ਸਿੰਘ, ਚੇਅਰਮੈਨ ਅਜੈ ਪਾਲ, ਗਗਨਦੀਪ ਸਿੰਘ ਲਾਲੀ,ਚੰਦ ਸਿੰਘ,ਐਡਵੋਕੇਟ ਦਿਲਜੀਤ ਸਿੰਘ,ਰੇਸਮ ਸਿੰਘ,ਗੁਰਜੀਤ ਸਿੰਘ ਸੇਖੋਂ,ਮਨਪਰੀਤ ਸਿੰਘ,ਰੂਪ ਲਾਲ ਸਰਮਾ,ਅਤੇ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ