ਬਾਘਾ ਪੁਰਾਣਾ,13 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਸਾਂਝ ਕੇਂਦਰ ਬਾਘਾਪੁਰਾਣਾ ਵੱਲੋਂ ਦਲਵਿੰਦਰ ਸਿੰਘ ਧਾਲੀਵਾਲ ਹੈੱਡ ਕਾਂਸਟੇਬਲ ਸਬ ਡਵੀਜਨ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ) ਬਾਘਾ ਪੁਰਾਣਾ ਵਿਖੇ ਇੱਕ ਸੈਮੀਨਰ ਆਯੋਜਤ ਕੀਤਾ ਗਿਆ ਜਿਸ ਵਿੱਚ ਦੱਸਿਆ ਕਿ ਆਮ ਪਬਲਿਕ ਨੂੰ ਕੋਰੋਨਾ ਵਾਇਰਸ ਤੋ ਬਚਾਅ,ਨਸ਼ਿਆਂ ਦੇ ਖਿਲਾਫ,ਸਾਂਝ ਕੇਂਦਰ ਦੇ ਕੰਮਕਾਰ ਸਬੰਧੀ,ਸਾਈਬਰ ਸੁਰੱਖਿਆ ਅਤੇ ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਲਗਾ ਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਏ ਐਸ ਆਈ ਬਿੰਦਰਪਾਲ ਕੌਰ ਨੇ ਦੱਸਿਆ ਕਿ ਕਿਵੇਂ ਸਰਕਾਰੀ ਦਫਤਰਾਂ ‘ਚ ਕੰਮ ਕਰਵਾਉਣੇ ਅਤੇ ਨਾਲ ਹੀ ਸਮਾਜ ‘ਚ ਆਤਮ ਨਿਰਭਰ ਕਿਵੇਂ ਬਣਨਾ ਹੈ।ਇਸ ਮੌਕੇ ਉਪਰੋਕਤ ਤੋਂ ਇਲਾਵਾ ਹੈੱਡ ਕਾਂਸਟੇਬਲ ਅਮਨਦੀਪ ਕੌਰ,ਸਕੂਲ ਪ੍ਰਿੰ:ਅਮਨਦੀਪ ਸਿੰਘ ਤੇ ਸਮੂਹ ਸਟਾਫ ਹਾਜਰ ਸੀ।