ਬਾਘਾ ਪੁਰਾਣਾ, 13 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸਥਾਨਕ ਨਗਰ ਕੌਂਸਲ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਤਾਦੀਨ ਦੀ ਅਗਵਾਈ ਹੇਠ ਸਮੂਹ ਸਫਾਈ ਸੇਵਕਾਂ ਵਲੋਂ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਦੋ ਹੜਤਾਲ ਆਰੰਭ ਕਰਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਪ੍ਰਧਾਨ ਮਾਤਾਦੀਨ ਅਤੇ ਸੈਕਟਰੀ ਸ਼ੋਭਰਾਜ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਫਾਈ ਸੇਵਕਾਂ ਵਲੋਂ ਪੂਰੇ ਪੰਜਾਬ ਚ’ 52 ਦਿਨਾਂ ਦੀ ਹਡ਼ਤਾਲ ਕੀਤੀ ਗਈ ਸੀ ਉਪਰੰਤ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਕੱਚੇ ਮੁਲਾਜ਼ਮ ਸਿਰਫ ਇੱਕ ਮਹੀਨੇ ਅੰਦਰ ਕਾਂਟਰੈਕਟ ਤੇ ਕੀਤੇ ਜਾਣਗੇ ਪ੍ਰੰਤੂ ਸਥਾਨਕ ਪ੍ਰਸ਼ਾਸਨ ਨੇ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਕਾਂਟ੍ਰੈਕਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ,ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਵਾਲਾ ਹੈ ਜਿਸਨੂੰ ਲੈ ਕੇ ਸਫਾਈ ਸੇਵਕਾਂ ਵਿੱਚ ਡਰ ਪੈਦਾ ਹੋ ਰਿਹਾ ਹੈ,ਇਸ ਲਈ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ,ਮਾਤਾਦੀਨ ਨੇ ਇਹ ਵੀ ਦੱਸਿਆ ਕਿ ਪਟਿਆਲਾ ਵਿਖੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਸਫਾਈ ਸੇਵਕਾਂ ਵਲੋਂ ਵੱਡੇ ਪੱਧਰ ਤੇ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਉਪ ਪ੍ਰਧਾਨ ਕੁਮਾਰ ਬੋਹਤ,ਮਦਨ ਸਿੰਘ,ਨਟਵਰ,ਦੀਨ ਦਿਆਲ,ਰਾਜੂ,ਚੌਧਰੀ ਬੁੱਧ ਰਾਮ,ਵੀਰ ਪ੍ਰਕਾਸ਼,ਕਾਲਾ ਰਾਮ, ਭਾਗਮਲ ਆਦਿ ਸਫਾਈ ਸੇਵਕ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ