29 Views
ਭੋਗਪੁਰ 13 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਥਾਣੇ ਨਜ਼ਦੀਕ ਕਾਰ ਅਤੇ ਟਰੱਕ ਦਾ ਹਾਦਸਾ ਹੋਣ ਤੋਂ ਵਾਕਲ ਵਾਲ ਬਚਿਆ। ਪਠਾਨਕੋਟ ਸਾਈਟ ਤੋਂ ਆ ਰਹੇ ਟਰੱਕ ਨੰਬਰ ਜੇ ਕੇ 03 ਜੇ 2485 ਅਤੇ ਕਾਰ ਨੰਬਰ ਪੀ ਬੀ 54 ਐੱਫ 0239 । ਭੋਗਪੁਰ ਦੇ ਥਾਣੇ ਸਾਹਮਣੇ ਕਾਰ ਚਾਲਕ ਟਰੱਕ ਨੂੰ ਓਵਰਟੇਕ ਕਰਨ ਲੱਗਾ ਤਾਂ ਅਚਾਨਕ ਕਾਰ ਟਰੱਕ ਦੇ ਨਾਲ ਟਕਰਾ ਗਈ। ਹਾਦਸਾ ਹੋਣ ਤੋਂ ਵਾਲ ਵਾਲ ਬਚਿਆ।ਕਾਰ ਵਿੱਚ ਦੋ ਔਰਤਾਂ ਅਤੇ ਇਕ ਲੜਕਾ ਸਵਾਰ ਸਨ ਜੋ ਕੇ ਪਠਾਨਕੋਟ ਤੋਂ ਚੰਡੀਗੜ੍ਹ ਨੂੰ ਕਿਸੇ ਜ਼ਰੂਰੀ ਕੰਮ ਲਈ ਜਾ ਰਹੇ ਸਨ। ਅਤੇ ਉਨ੍ਹਾਂ ਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ, ਮੌਕੇ ਤੇ ਪੁੱਜੀ ਭੋਗਪੁਰ ਦੀ ਪੁਲਿਸ ਟੀਮ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
Author: Gurbhej Singh Anandpuri
ਮੁੱਖ ਸੰਪਾਦਕ