ਭੋਗਪੁਰ 13 ਨਵੰਬਰ (ਸੁਖਵਿੰਦਰ ਜੰਡੀਰ ) ਆਲ ਇੰਡੀਆ ਯੂਥ ਕਾਂਗਰਸ ਵੱਲੋਂ ਸ੍ਰੀ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਯੂਥ ਕਾਂਗਰਸ ਵੱਲੋਂ “ਸਾਂਝੀ ਸਿਆਸਤ ਸਾਂਝੀ ਵਿਰਾਸਤ” ਪ੍ਰੋਗਰਾਮ ਤਹਿਤ “ਕਾਂਗਰਸ ਦੇ ਹੀਰੇ” ਜੋ ਕਿ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰ ਹਨ ਉਨ੍ਹਾਂ ਪਰਿਵਾਰਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ !ਉਸ ਦੇ ਤਹਿਤ ਹੀ ਅੱਜ ਆਦਮਪੁਰ ਵਿਖੇ ਬੀਬੀ ਪ੍ਰਿਤਪਾਲ ਕੌਰ ਮਝੈਲ ਸਕੱਤਰ ਮਹਿਲਾ ਕਾਂਗਰਸ ਪੰਜਾਬ ਅਤੇ ਮੈਂਬਰ ਮਾਰਕੀਟ ਕਮੇਟੀ ਭੋਗਪੁਰ ਜਿਨ੍ਹਾਂ ਦਾ ਪਰਿਵਾਰ ਆਜ਼ਾਦੀ ਤੋਂ ਹੀ ਕਾਂਗਰਸ ਪਾਰਟੀ ਨਾਲ ਜੁਡ਼ਿਆ ਹੋਇਆ ਹੈ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਡਾਕਟਰ ਗੁਰਬਖ਼ਸ਼ ਸਿੰਘ ਮਝੈਲ ਆਜ਼ਾਦੀ ਘੁਲਾਟੀਏ ਫਿਰ ਆਪ ਬੀਬੀ ਮਝੈਲ ਜੀ ਅਤੇ ਹੁਣ ਉਨ੍ਹਾਂ ਦਾ ਬੇਟਾ ਮੰਨਾ ਮਝੈਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਡਿਪਾਰਟਮੈਂਟ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਦੀ ਇਸ ਸੇਵਾ ਨੂੰ ਦੇਖਦੇ ਹੋਏ ਅੱਜ ਬੀਬੀ ਪ੍ਰਿਤਪਾਲ ਕੌਰ ਮਝੈਲ ਜੀ ਦਾ ਜਲੰਧਰ ਯੂਥ ਕਾਂਗਰਸ ਦੇ ਪ੍ਰਧਾਨ ਹਨੀ ਜੋਸ਼ੀ ਅਤੇ ਹਲਕਾ ਕਰਤਾਰਪੁਰ ਯੂਥ ਕਾਂਗਰਸ ਦੇ ਪ੍ਰਧਾਨ ਦਮਨ ਕੁਰਾਲਾ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਸ੍ਰੀ ਮੁਕੇਸ਼ ਜੀ ਦੀ ਹਾਜ਼ਰੀ ਵਿੱਚ ਸਨਮਾਨ ਕੀਤਾ ਗਿਆ ! ਇਸ ਵੇਲੇ ਬੀਬੀ ਪ੍ਰਿਤਪਾਲ ਕੌਰ ਮਝੈਲ ਸਕੱਤਰ ਮਹਿਲਾ ਕਾਂਗਰਸ ਪੰਜਾਬ, ਮੈਂਬਰ ਮਾਰਕੀਟ ਕਮੇਟੀ ਭੋਗਪੁਰ ਨੇ ਕਿਹਾ ਕਿ ਜੋ ਮਾਣ ਮੈਨੂੰ ਆਲ ਇੰਡੀਆ ਕਾਂਗਰਸ ਕਮੇਟੀ ਬਖਸ਼ਿਆ ਹੈ ਮੈਂ ਉਸ ਦੀ ਸਦਾ ਹੀ ਰਿਣੀ ਰਹਾਂਗੀ ਬੀਬੀ ਮਝੈਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਅਾਪਣੇ ਵਰਕਰਾਂ ਦਾ ਪੂਰਾ ਮਾਣ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਨੂੰ ਬਣਦੇ ਅਹੁਦੇ ਨਵਾਜ਼ਦੀ ਹੈ ਇਸ ਵੇਲੇ ਬੀਬੀ ਮਝੈਲ ਨੇ ਸ੍ਰੀਮਤੀ ਸੋਨੀਆ ਗਾਂਧੀ ਜੀ ਅਤੇ ਸ੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕੀਤਾ!