ਸ਼ਾਹਪੁਰਕੰਢੀ 13 ਨਵੰਬਰ (ਸੁਖਵਿੰਦਰ ਜੰਡੀਰ)ਪਿਛਲੇ 27 ਸਾਲਾਂ ਤੋਂ ਨੌਕਰੀ ਦੀ ਮੰਗ ਕਰ ਰਹੇ ਬੇੈਰਾਜ ਓਸਤੀ ਪਰਿਵਾਰਾਂ ਨੂੰ ਆਖਿਰਕਾਰ ਇਨਸਾਫ਼ ਮਿਲਿਆ।ਪੰਜਾਬ ਸਰਕਾਰ ਦੁਆਰਾ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਗਿਆ।ਬੈਰਾਜ ਡੈਮ ਔਂਸਤੀ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਅਤੇ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਣ ਲਈ ਪੰਜਾਬ ਟਰੱਸਟ ਬੋਰਡ ਦੇ ਚੇਅਰਮੈਨ ਪੁਨੀਤ ਪਿੰਟਾ ਨੇ ਅਹਿਮ ਭੂਮਿਕਾ ਨਿਭਾਈ। ਪੁਨੀਤ ਪਿੰਟਾ ਕਾਫ਼ੀ ਲੰਮੇ ਸਮੇਂ ਤੋਂ ਹਲਕਾ ਸੁਜਾਨਪੁਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੇ ਨਾਲ ਨਾਲ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੀ ਆਵਾਜ਼ ਬਣਦੇ ਆਏ ਹਨ।ਹਲਕਾ ਸੁਜਾਨਪੁਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਰੋਧੀਆਂ ਨਾਲ ਵਿਰੋਧ ਕਰਦੇ ਆਏ ਹਨ।ਬੈਰਾਜ ਡੈਮ ਔਸਤੀ ਪਰਿਵਾਰਾਂ ਦੀ ਪਿਛਲੇ 27 ਸਾਲਾਂ ਤੋਂ ਕਿਸੇ ਨੇ ਵੀ ਨਹੀਂ ਸੁਣੀ ਉਨ੍ਹਾਂ ਦੀਆਂ ਮੰਗਾਂ ਨੂੰ ਤਿੰਨ ਮਹੀਨੇ ਵਿੱਚ ਹੀ ਇਨਸਾਫ ਦਵਾਇਆ ਅਤੇ ਪੰਜਾਬ ਸਰਕਾਰ ਕੋਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਇਆ।ਇਸ ਕਰ ਕੇ ਪੂਰੇ ਹਲਕਾ ਸੁਜਾਨਪੁਰ ਦੇ ਚੇਅਰਮੈਨ ਪੁਨੀਤ ਸੈਣੀ ਦੀ ਪ੍ਰਸੰਸਾ ਹੋ ਰਹੀ ਹੈ ਅਤੇ ਉਹ ਉੱਭਰਦੇ ਹੋਏ ਚਿਹਰੇ ਨਾਲ ਜਨਤਾ ਦੇ ਸਾਹਮਣੇ ਆ ਰਹੇ ਹਨ। 27 ਸਾਲਾ ਦੇ ਬਾਅਦ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ਤੇ ਖੁਸ਼ੀ ਦੇਖਣ ਨੂੰ ਮਿਲੀ ਹੈ।ਇਸ ਦਾ ਸਿਹਰਾ ਉਨ੍ਹਾਂ ਬਜ਼ੁਰਗਾਂ ਦੇ ਸਿਰ ਜਾਂਦਾ ਹੈ।ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਬਿਜਲੀ ਟਾਵਰ ਤੇ ਚੜ੍ਹ ਗਏ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਜਾਰੀ ਰੱਖਿਆ ।ਪਨੀਤ ਪਿੰਟਾ ਦਾ ਵੀ ਬੈਰਾਜ ਡੈਮ ਅੌਸਤੀ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਿਚ ਬਹੁਤ ਵੱਡਾ ਹੱਥ ਹੈ।ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਡੈਮ ਪ੍ਰਸ਼ਾਸਨ ,ਪੰਚਾਂ, ਸਰਪੰਚਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।