“ਅਕਾਲੀ-ਬਸਪਾ ਉਮੀਦਵਾਰ ਨੇ ਦੋਰਾਹਾ ‘ਚ ਬਾਹਰੀ ਵਰਕਰ ਨਾਲ ਲੈ ਕੇ ਮਾਰੀ ਗੇੜੀ, ਅਕਾਲੀ ਦਲ ਕੋਰ ਕਮੇਟੀ ਮੈਂਬਰ, ਦਿਹਾਤੀ ਪ੍ਰਧਾਨ ਸਮੇਤ ਸੀਨੀਅਰ ਆਗੂਆਂ ਦੀ ਰੜਕੀ ਗੈਰ ਹਾਜ਼ਰੀ”
ਦੋਰਾਹਾ, 14 ਨਵੰਬਰ (ਲਾਲ ਸਿੰਘ ਮਾਂਗਟ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਹਲਕਾ ਪਾਇਲ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਜਸਪ੍ਰੀਤ ਸਿੰਘ ਬੀਜਾ ਨੇ ਦੋਰਾਹਾ ਸ਼ਹਿਰ ਅੰਦਰ ਪਿੰਡਾਂ ਦੇ ਵਰਕਰਾਂ ਨੂੰ ਨਾਲ ਲੈ ਕੇ ਗੇੜੀ ਮਾਰੀ। ਨਗਰ ਕੌਸਲ ਚੋਣਾਂ ਵਿੱਚ ਅਕਾਲੀ ਦਲ ਦੇ ਜਿੱਤੇ ਦੋ ਕੌਸਲਰਾਂ ਵਿੱਚੋ ਇੱਕ ਕੌਸਲਰ ਹਰਨੇਕ ਸਿੰਘ ਨੇਕੀ ਦੇ ਕਾਂਗਰਸ ਵਿੱਚ ਸ਼ਾਮਿਲ ਹੋ ਜਾਣ ਕਾਰਨ ਅਕਾਲੀ ਦਲ ਨੂੰ ਸਵਾ ਲੱਖ ਨਾਲ ਹੀ ਸਾਰਨਾ ਪੈ ਰਿਹਾ ਹੈ। ਲੋਕਤੰਤਰ ਦੇ ਨੁਕਤੇ ਨਿਗਾਹ ਤੋਂ ਬਸਪਾ ਉਮੀਦਵਾਰ ਦੀ ਫੇਰੀ ਵਿੱਚ ਲੋਕ ਨੁਮਾਇੰਦੇ ਵਜੋ ਸਰਬਜੀਤ ਸਿੰਘ ਵਿਪਨ ਸੇਠੀ ਜੋ ਮੌਜੂਦਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਨ, ਹੀ ਸ਼ਾਮਿਲ ਹੋਏ। ਜਿਕਰੇਯੋਗ ਹੈ ਕਿ ਦੋਰਾਹਾ ਨਗਰ ਕੌਸਲ ਉਪਰ ਕਾਂਗਰਸ ਪਾਰਟੀ ਦਾ ਕਬਜਾ ਹੋਣ ਕਰਕੇ ਅਕਾਲੀ ਦਲ ਦਾ ਇਕਲੌਤਾ ਕੋਸਲਰ ਹੈ, ਜਦ ਕਿ ਬਸਪਾ ਦਾ ਕੋਈ ਕੌਸਲਰ ਨਹੀ ਅਤੇ ਨਾ ਹੀ ਜਨ ਅਧਾਰ ਹੈ। ਬਸਪਾ ਉਮੀਦਵਾਰ ਦੀ ਟੇਕ ਅਕਾਲੀ ਵੋਟ ਬੈਂਕ ਉਪਰ ਹੈ, ਜਿਸ ਦੇ ਸ਼ਹਿਰ ਅੰਦਰ ਖੁਦ ਪੈਰ ਨਹੀ ਲੱਗ ਰਹੇ। ਹੋਰ ਤਾਂ ਹੋਰ ਸ਼ਹਿਰ ਦੇ 15 ਵਾਰਡਾਂ ਵਿੱਚ ਬਸਪਾ ਅਤੇ ਅਕਾਲੀ ਦਲ ਦਾ ਜਨ ਅਧਾਰ ਮਨਫੀ ਕਹਿ ਲੈਣਾਂ ਜਾਇਜ ਹੋਵੇਗਾ। ਸ਼ਹਿਰ ਅੰਦਰ ਲੋਕਾਂ ਨੂੰ ਮਿਲਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਹਰਜੀਵਨਪਾਲ ਸਿੰਘ ਗਿੱਲ, ਦਿਹਾਤੀ ਪ੍ਰਧਾਨ ਜਗਦੇਵ ਸਿੰਘ ਦੋਬੁਰਜੀ ਸਮੇਤ ਸੀਨੀਅਰ ਆਗੂਆਂ ਦੀ ਗੈਰ ਹਾਜ਼ਰੀ ਰੜਕਦੀ ਰਹੀ। ਜਿਸ ਤੋ ਸਾਫ ਹੋ ਜਾਂਦਾ ਹੈ ਕਿ ਅਕਾਲੀ ਦਲ ਦੇ ਆਗੂ, ਬਸਪਾ ਉਮੀਦਵਾਰ ਨਾਲ ਦਿਲੋਂ ਨਾਲ ਨਹੀ ਤੁਰ ਰਹੇ, ਜਿਸ ਕਰਕੇ ਵੋਟਾਂ ਦਾ ਊਠ ਬਸਪਾ ਉਮੀਦਵਾਰ ਦੇ ਹਾਥੀ ਦੇ ਮੇਚ ਨਹੀ ਬੈਠ ਸਕਦਾ। ਇਸ ਸਿਆਸੀ ਰੌਣਕ ਮੇਲੇ ਵਿੱਚ ਇਕੱਠ ਤਾਂ ਦਿਹਾਤੀ ਲੋਕਾਂ ਦਾ ਦਿਖਾਇਆ ਗਿਆ ਪਰ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਜਾ ਸੀਨੀਅਰ ਆਗੂ ਗੈਰ ਹਾਜਰ ਰਹੇ।
ਸ਼ਹਿਰੀ ਪ੍ਰਧਾਨ ਵਿਪਨ ਸੇਠੀ ਨੇ ਦੱਸਿਆ ਕਿ ਅਕਾਲੀ-ਬਸਪਾ ਉਮੀਦਵਾਰ ਜਸਪ੍ਰੀਤ ਸਿੰਘ ਬੀਜਾ, ਸ਼ਹਿਰ ਦੇ ਦੁਕਾਨਦਾਰਾ ਨੂੰ ਡੋਰ ਟੂ ਡੋਰ ਜਾ ਕੇ ਮਿਲੇ, ਦੁਕਾਨਦਾਰਾ ਅਤੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ ਗਿਆ। ਬਸਪਾ ਉਮੀਦਵਾਰ ਵਲੋਂ ਕਾਂਗਰਸ ਦੀ ਬੱਸ ਛੱਡ ਕੇ ਅਕਾਲੀ ਦਲ ਦੀ ਮੈਟਾਡੋਰ ਵਿੱਚ ਬੈਠੇ ਆਗੂਆਂ ਉੁਪਰ ਰੱਖੀ ਟੇਕ ਪਹਿਲੀ ਨਜਰੇ ਹੀ ਸਿਆਸਤ ਤੋਂ ਅਣਜਾਣ ਹੋਣ ਦੀ ਗਲ ਜਗ ਜਾਹਰ ਕਰਦੀ ਹੈ। ਇਸ ਫੇਰੀ ਦੌਰਾਨ ਬਹੁਤੇ ਆਗੂ ਉਹ ਸਨ ਜੋ ਜਾਂ ਤਾਂ ਚੋਣ ਹਾਰ ਚੁੱਕੇ ਹਨ ਜਾ ਜਿਨ੍ਹਾਂ ਦਾ ਲੋਕਾਂ ਵਿੱਚ ਜਨ ਅਧਾਰ ਮਨਫੀ ਹੈ। ਸ਼ਹਿਰ ਦੇ ਲੋਕ ਹੈਰਾਨ ਸਨ ਕਿ ਲਾਗਲੇ ਪਿੰਡਾਂ ਦੇ ਲੋਕਾਂ ਬੁਲਾ ਕੇ ਕੀ ਸਾਬਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵਲੋ ਸਿਆਸੀ ਲੋਕਾਂ ਨੂੰ ਚੋਣ ਪ੍ਰਚਾਰ ਤੋ ਵਰਜਣ ਦੇ ਬਾਵਜੂਦ ਅਕਾਲੀ-ਬਸਪਾ ਉਮੀਦਵਾਰ ਦੀ ਫੇਰੀ ਨੂੰ ਕਿਸਾਨ ਜੱਥੇਬੰਦੀਆਂ ਨੇ ਬਹੁਤੀ ਤਰਜੀਹ ਨਹੀ ਦਿੱਤੀ। ਕਿਉਕਿ ਕੁਝ ਕਿਸਾਨ ਜੱਥੇਬੰਦੀਆਂ ਦੇ ਰਿਵਾਇਤੀ ਪ੍ਰਧਾਨ ਅਕਾਲੀ ਦਲ ਦੀ ਹਾਂ ਵਿੱਚ ਹਾਂ ਮਿਲਾੳਣ ਦੀ ਤਰਜ ਤੇ ਵਿਚਰ ਰਹੇ ਹਨ। ਬਸਪਾ ਉਮੀਦਵਾਰ ਦੇ ਵੋਟ ਬੈਂਕ ਦਾ ਅਦਾਜਾ ਪਿਛਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਸਾਫ ਹੋ ਜਾਂਦਾ ਹੈ ਕਿ ਬਸਪਾ ਦੀ ਟੇਕ ਅਕਾਲੀ ਦਲ ਦੇ ਰਹਿਮੋ ਕਰਮ ਤੇ ਨਿਰਭਰ ਹੈ। ਇਸ ਮੌਕੇ ਬਸਪਾ ਦੇ ਦੋਰਾਹਾ ਸ਼ਹਿਰੀ ਪ੍ਰਧਾਨ ਕੇਸਰ ਸਿੰਘ ਢੀਡਸਾਂ, ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਮਲ੍ਹੀਪੁਰ, ਸਰਬਜੀਤ ਸਿੰਘ ਵਿਪਨ ਸੇਠੀ, ਗੁਰਵਿੰਦਰ ਸਿੰਘ ਬੱਬਰ, ਰਾਜਗੁਰਮੀਤ ਸਿੰਘ ਗਿੱਲ, ਨਵਜੋਤ ਸਿੰਘ ਬੱਬਰ, ਕੰਵਰਦੀਪ ਸਿੰਘ ਜੱਗੀ, ਨਵਨੀਤ ਸਿੰਘ ਰਾਮਪੁਰ, ਜੱਥੇਦਾਰ ਰਾਮ ਸਿੰਘ, ਰਾਜਿੰਦਰ ਸਿੰਘ ਸੇਠੀ, ਵਿੱਕੀ ਮਹਾਰਾਜਾ, ਰਾਜੂ ਦੀਵਾਨਾ, ਗੁਰਦੀਪ ਸਿੰਘ ਬਾਵਾ, ਚਰਨਜੀਤ ਸਿੰਘ ਖਾਲਸਾ, ਮਨਜੀਤ ਸਿੰਘ ਮਲ੍ਹੀਪੁਰ, ਗੁਰਪ੍ਰੀਤ ਸਿੰਘ ਮਕਸੂਦੜਾਂ, ਜਗਦੇਵ ਸਿੰਘ ਬੋਪਾਰਾਏ ਆਦਿ ਸ਼ਾਮਿਲ ਹੋਏ।