Home » ਰਾਸ਼ਟਰੀ » ਲੋਕ ਇਨਸਾਫ ਪਾਰਟੀ ਨੇ ਇਜਲਾਸ ਕਰਕੇ ਵਿਖਾਈ 117 ਵਿਧਾਨ ਸਭਾ ਹਲਕਿਆ ਦੀ ਵਿਖਾਈ ਪਕੜ

ਲੋਕ ਇਨਸਾਫ ਪਾਰਟੀ ਨੇ ਇਜਲਾਸ ਕਰਕੇ ਵਿਖਾਈ 117 ਵਿਧਾਨ ਸਭਾ ਹਲਕਿਆ ਦੀ ਵਿਖਾਈ ਪਕੜ

30

ਪੰਜਾਬ ਵਿਚ ਪੰਜ ਵੱਡੀਆਂ ਰੈਲੀਆਂ ਕਰਨ ਦਾ ਐਲਾਨ

ਲੋਕ ਇਨਸਾਫ ਪਾਰਟੀ ਸੱਤਾ ‘ਚ ਆ ਕੇ ਵਸੂਲੇਗੀ ਪਾਣੀਆਂ ਦੀ ਕੀਮਤ-ਬੈਂਸ

ਬਾਘਾਪੁਰਾਣਾ 14 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਲੋਕ ਇਨਸਾਫ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਵਿਖੇ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸੱਦੇ ਗਏ ਅਹੁਦੇਦਾਰਾਂ ਦੇ ਅਜਲਾਸ ਨੇ ਜਿੱਥੇ ਵੱਡੇ ਇਕੱਠ ਦਾ ਰੂਪ ਧਾਰ ਲਿਆ, ਉੱਥੇ ਇਹ ਸਾਬਤ ਕਰ ਦਿੱਤਾ ਕਿ ਲਿਪ ਦੀ ਪੰਜਾਬ 117 ਵਿਧਾਨ ਸਭਾ ਹਲਕਿਆਂ ‘ਤੇ ਪਕੜ ਮਜਬੂਤ ਹੈ। ਇਸ ਮੋਕੇ ‘ਤੇ 117 ਹਲਕਿਆਂ ਦੇ ਅਹੁਦੇਦਾਰਾਂ ਨੇ ਵੱਖ-ਵੱਖ ਮੇਜ ਲਾ ਕੇ ਆਪੋ-ਆਪਣੀਆਂ ਤਖਤੀਆਂ ਲਾ ਕੇ ਆਪਣੀ ਹੋਂਦ ਦਿਖਾਈ। ਅਜਲਾਸ ਦੋਰਾਨ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਦੇ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਨੂੰ 2 ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਉਨ੍ਹਾਂ ਸਮੁੱਚੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਜਨਮ ਜੇਲ ਦੀ ਕਾਲ ਕੋਠਰੀ ਵਿੱਚ ਹੋਇਆ ਹੈ। ਜਿਸ ਦੇ ਅਹੁਦੇਦਾਰਾਂ ਨੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਸਿਆਸਤ ਨੂੰ ਲੋਕਸੇਵਾ ਦੀ ਥਾਂ ਤੇ ਵਪਾਰ ਬਣਾ ਰੱਖਿਆ ਹੈ,ਪ੍ਰੰਤੂ ਲੋਕ ਇਨਸਾਫ ਪਾਰਟੀ ਸਿਆਸਤ ਨੂੰ ਲੋਕ ਸੇਵਾ ਸਮਝਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਹਲਕਿਆਂ ਦੇ ਅਹੁਦੇਦਾਰ ਆਪੋ-ਆਪਣੇ ਸੁਝਾਅ ਦੇ ਕੇ ਜਾਣ ਕਿ ਉਹ ਇਕਲਿਆਂ ਚੋਣ ਲੜਨ ਲਈ ਤਿਆਰ ਜਾਂ ਗੱਠਜੋੜ ਕਰਨਾ ਚਾਹੁੰਦੇ ਹਨ ਅਤੇ ਜੇਕਰ ਗੱਠਜੋੜ ਕਰਨਾ ਹੈ ਤਾਂ ਕਿਸ ਪਾਰਟੀ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਵਿਰੋਧ ਦੀ ਰਾਜਨੀਤੀ ਨਹੀ ਕਰਦੀ ਜੇਕਰ ਸਰਕਾਰ ਕੋਈ ਚੰਗਾਂ ਕੰਮ ਕਰੇ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਰੇਤਾ 5.50 ਰੁਪਏ ਫੁੱਟ ਕੀਤਾ ਹੈ ਉਸ ਦੀ ਲੋਕ ਇਨਸਾਫ ਪਾਰਟੀ ਸ਼ਲਾਘਾ ਕਰਦੀ ਹੈ, ਪ੍ਰੰਤੂ ਪੋਣੇ ਪੰਦਰਾਂ ਸਾਲ ਦੀ ਕਾਲਾ ਬਜਾਰੀ ਕਿਸ ਨੇ ਕੀਤੀ ਉਸ ਸਬੰਧੀ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ । ਉਨਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਚੰਗੀ ਗਲ ਹੈ ਕਿ ਹੁਣ ਨਜਾਇਜ ਚਲਦੀਆਂ ਬੱਸਾਂ ‘ਤੇ ਨਕੇਲ ਕਸੀ ਜਾ ਰਹੀ ਹੈ ਪ੍ਰੰਤੁ ਪਿਛਲੇ ਸਮੇ ਵਿੱਚ ਚਲਦੀਆਂ ਨਜਾਇਜ ਬਸਾਂ ਦੀ ਕਮਾਈ ਕਿਨ੍ਹਾ ਦੀਆਂ ਜੇਬਾ ਵਿੱਚ ਗਈ ਇਸ ਬਾਰੇ ਵੀ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂਤੋਂ ਜਵਾਬ ਮੰਗਦੇ ਹਨ। ਬੈਂਸ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਰ੍ਹਦੇ ਹੋਏ ਕਿਹਾ ਕਿ 2017 ਵਿੱਚ ਲੁਧਿਆਣਾ ਦੀ ਧਰਤੀ ‘ਤੇ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਤੋਂ ਦਿੱਲੀ ਨੂੰ ਜਾ ਰਹੇ ਦਰਿਆਈ ਪਾਣੀ ਦੀ ਕੀਮਤ ਪੰਜਾਬ ਸਰਕਾਰ ਨੂੰ ਦੇਣਗੇ, ਜੋ ਕਿ ਨਾਮ ਮਾਤਰ ਬਣਦੀ ਹੈ ਜਿਸ ਨਾਲ ਰਾਜਸਥਾਨ ਤੋ ਲੈਣ ਵਾਲੇ 16 ਲੱਖ ਕਰੋੜ ਰੁਪਏ ਵਸੂਲਣ ਦਾ ਰਾਹ ਪੱਧਰਾ ਹੋ ਜਾਵੇਗਾ ਪ੍ਰੰਤੂ ਪੋਣੇ ਪੰਜ ਸਾਲ ਲੰਘ ਜਾਣ ਦੇ ਬਾਵਜੂਦ ਇਕ ਪੈਸਾ ਵੀ ਨਹੀ ਦਿੱਤਾ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇਣ ਦੇ ਡਰਾਮੇ ਕਰਦਾ ਨਜਰ ਆ ਰਿਹਾ ਹੈ। ਉਨ੍ਹਾਂ ਵਿਸਵਾਸ਼ ਦੁਆਇਆ ਕਿ ਪੰਜਾਬ ਵਿੱਚ ਲੋਕ ਇਨਸਾਫ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਨ ‘ਤੇ ਭ੍ਰਿਸ਼ਟਾਚਾਰ ਰਹਿਤ ਪ੍ਰਸਾਸ਼ਨ ਮੁਹਈਆ ਕਰਵਾਇਆ ਜਾਵੇਗਾ ਅਤੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕਰਕੇ ਪੰਜਾਬ ਨੂੰ ਕਰਜਾ ਮੁਕਤ ਕਰਦੇ ਹੋਏ ਦੇਸ਼ ਦਾ ਸਭ ਤੋਂ ਅਮੀਰ ਸੂਬਾ ਬਣਾਇਆ ਜਾਵੇਗਾ ਤਾਂ
ਜੋ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾ ਵਿੱਚ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ 117 ਹਲਕਿਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੁਹੰਚਾਉਣ ਅਤੇ ਆਪੋ-ਆਪਣੇ ਹਲਕੇ ਵਿੱਚ ਘੱਟੋ ਘੱਟ 20-20 ਬੋਰਡ ਲਾਉਣ ਜਿਸ ‘ਤੇ ਆਪਣੇ ਸੰਪਰਕ ਨੰਬਰ ਦਿੱਤੇ ਜਾਣ ਤਾਂ ਜੋ ਪੰਜਾਬ ਦੇ ਲੋਕ ਜੋ ਪਾਰਟੀ ਨਾਲ ਜੁੜਨਾ ਚਾਹੁੰਦੇ ਹਨ ਉਨ੍ਹਾਂ ਨੂੰ ਰਸਤਾ ਮਿਲ ਸਕੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਨੂੰ ਮੁਹੱਲਾ ਪਾਰਟੀ ਦੱਸਣ ਵਾਲਿਆਂ ਦੀਆਂ ਅੱਖਾਂ ਖੋਲ੍ਹਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪੁਹੰਚਾਉਣ ਲਈ ਪੰਜਾਬ ਵਿੱਚ ਪੰਜ ਰੈਲੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਇਕ ਮਾਝਾ, ਇਕ ਦੁਆਬਾ ਅਤੇ ਤਿੰਨ ਮਾਲਵਾ ਵਿੱਚ ਕੀਤੀਆਂ ਜਾਣਗੀਆਂ । ਅਜਲਾਸ ਦੌਰਾਨ ਕੋਰ ਕਮੇਟੀ ਮੈਬਰ ਅਮਰੀਕ ਸਿੰਘ,ਵੀਰਪਾਲ, ਕਿਸਾਨ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਸਿਵੀਆ, ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਜਰਨੈਲ ਸਿੰਘ ਨੰਗਲ, ਪਰਮਜੀਤ ਸਿੰਘ ਮਾਨ,ਦੀਪਇੰਦਰ ਸਿੰਘ ਬਰਾੜ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸ਼ਸ਼ੀ ਮਲਹੋਤਰਾ ਨੇ ਵੀ ਸੰਬੋਧਨ ਕਰਦੇ ਹੋਏ ਵਿਸਵਾਸ਼ ਦੁਆਇਆ ਕਿ ਲੋਕ ਇਨਸਾਫ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜਨ ਦੇ ਯੋਗ ਹੈ। ਇਸ ਮੋਕੇ ‘ਤੇ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਜਿਲਾ ਪਰਧਾਨ ਜਗਮੋਹਨ ਸਿੰਘ ਸਮਾਧ ਭਾਈ,ਜਸਵਿੰਦਰ ਸਿੰਘ ਕਾਕਾ ਬਰਾੜ ਜਿਲਾ ਟੀਮ,ਅਤੇ ਸਮੁੱਚੇ ਪੰਜਾਬ ਦੇ ਅਹੁਦੇਦਾਰਾਂ ਅਤੇ ਸਮਾਗਮ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਐਲਾਨ ਕੀਤਾ ਕਿ ਲੋਕ ਇਨਸਾਫ ਪਾਰਟੀ ਵਲੋਂ ਪਹਿਲੀ ਰੈਲੀ ਲੁਧਿਆਣਾ ਦੇ ਹਲਕਾ ਉੱਤਰੀ ਵਿਖੇ ਪਾਰਟੀ ਦੇ ਜਨਰਲ ਸਕੱਤਰ, ਕੋਰ ਕਮੇਟੀ ਮੈਂਬਰ, ਕਿਸਾਨ ਵਿੰਗ ਦੇ ਪ੍ਰਧਾਨ ਅਤੇ ਹਲਕਾ ਉੱਤਰੀ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਦੀ ਅਗਵਾਈ ਹੇਠ ਉਨ੍ਹਾਂ ਦੇ ਹਲਕੇ ਲੁਧਿਆਣਾ ਉੱਤਰੀ ਵਿਖੇ 28 ਨਵੰਬਰ ਦਿਨ ਐਤਵਾਰ ਨੂੰ ਕੀਤੀ ਜਾਵੇਗੀ। ਇਸ ਉਪਰੰਤ 6 ਦਸੰਬਰ ਦਿਨ ਸੋਮਵਾਰ ਨੂੰ ਜਰਨੈਲ ਸਿੰਘ ਨੰਗਲ ਦੀ ਅਗਵਾਈ ਹੇਠ ਦੁਆਬਾ ਵਿਖੇ ਅਤੇ ਤੀਜੀ ਰੈਲੀ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਵਿਖੇ12 ਦਸੰਬਰ ਨੂੰ ਹੋਵੇਗੀ। ਇਸ ਮੌਕੇ ‘ਤੇ ਸਟੇਜ ਦੀ ਕਾਰਵਾਈ ਪਾਰਟੀ ਦੇ ਜੱਥੇਬੰਦਕ ਸਕੱਤਰ ਬਲਦੇਵ ਸਿੰਘ ਪ੍ਰਧਾਨ ਨੇ ਬਾਖੂਬੀ ਨਿਭਾਈ। ਇਸ ਮੌਕੇ ‘ਤੇ ਉਪਰੋਕਤ ਆਗੂਆਂ ਤੋਂ ਇਲਾਵਾ ਮੋਗਾ ਦੇ ਪ੍ਰਧਾਨ ਜਗਮੋਹਣ ਸਿੰਘ,ਹਲਕਾ ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ ਗਿੱਲ,ਹਰਜਾਪ ਸਿੰਘ ਗਿੱਲ, ਸਿਵਕਰਨ ਸਿੰਘ ਰਾਜੂ ਭਾਈਰੂਪਾ,ਜਸਵਿੰਦਰ ਸਿੰਘ ਕਾਕਾ ਬਰਾੜ, ਸੁਖਦੇਵ ਸਿੰਘ ਬਾਬਾ, ਜਿੰਦਰ ਸਿੰਘ ਹਲਕਾ ਇੰਚਾਰਜ ਬਾਘਾ ਪੁਰਾਣਾ, ਪ੍ਰਕਾਸ਼ ਸਿੰਘ ਮਾਹਲ, ਰਾਜੇਸ਼ ਖੋਖਰ,ਹਰਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਘਟੋੜੇ, ਪਰਧਾਨ ਮਨਜੀਤ ਕੌਰ ਮਾਣੂਕੇ,ਅਰਜੁਨ ਸਿੰਘ ਚੀਮਾ, ਸਿਕੰਦਰ ਸਿੰਘ ਪੰਨੂ, ਅੰਮ੍ਰਿਤਪਾਲ ਸਿੰਘ ਖਾਲਸਾ, ਸਵਰਨ ਸਿੰਘ, ਗੁਰਜੰਟ ਸਿੰਘ ਜੰਟਾ, ਗੁਰਜੰਟ ਸਿੰਘ, ਦਿਲਬਾਗ ਸਿੰਘ, ਜਗਦੀਪ ਸਿੰਘ, ਹਰਮਨਜੀਤ ਸਿੰਘ,ਸਿੰਦਾ ਸਿੰਘ,ਆਦਿ ਨੇ ਅਹਿਮ ਭੂਮਿਕਾ ਨਿਭਾਈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?