ਸ਼ਾਹਪੁਰਕੰਢੀ 14 ਨਵੰਬਰ (ਸੁਖਵਿੰਦਰ ਜੰਡੀਰ) -ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਲੋਕਾਂ ਦੇ ਹਿੱਤ ਵਿੱਚ ਕਈ ਅਹਿਮ ਫ਼ੈਸਲੇ ਲੈ ਰਹੇ ਹਨ ਜਿਸ ਲਈ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਇੰਟਕ ਜਥੇਬੰਦੀ ਦੇ ਆਰਐੱਸਡੀ ਪ੍ਰਧਾਨ ਵਿਜੇ ਸ਼ਰਮਾ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਦੀ ਬਾਗਡੋਰ ਸੰਭਾਲਦਿਆਂ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ ਹਨ ਜਿਨ੍ਹਾਂ ਦਾ ਲਾਭ ਅੱਜ ਪੰਜਾਬ ਦੇ ਲੋਕ ਲੈ ਰਹੇ ਹਨ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਊਨਸ਼ਿਪ ਦਿ ਜੁਗਿਆਲ ਕਲੋਨੀ ਦੇ ਸਰਕਾਰੀ ਮਕਾਨ ਜੋ ਖੰਡਰ ਦਾ ਰੂਪ ਧਾਰਨ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਇਸ ਵੱਲ ਵੀ ਕੋਈ ਧਿਆਨ ਦੇਣਾ ਚਾਹੀਦਾ ਹੈ ਤੇ ਇਨ੍ਹਾਂ ਸਰਕਾਰੀ ਮਕਾਨਾਂ ਨੂੰ ਲੀਜ਼ ਤੇ ਦੇ ਦੇਣਾ ਚਾਹੀਦਾ ਹੈ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ ਜੋ ਕਦੀ ਮਿੰਨੀ ਚੰਡੀਗੜ੍ਹ ਦੇ ਨਾਂ ਨਾਲ ਜਾਣੀ ਜਾਂਦੀ ਸੀ ਪਰ ਮੁਲਾਜ਼ਮਾਂ ਦੇ ਤਬਾਦਲਿਆਂ ਦੇ ਚਲਦੇ ਇਸ ਜੁਗਿਆਲ ਕਲੋਨੀ ਦੇ ਬਹੁਤ ਸਾਰੇ ਸਰਕਾਰੀ ਮਕਾਨ ਖਾਲੀ ਹੋ ਗਏ ਸਨ ਅਤੇ ਸੰਭਾਲ ਨਾ ਹੋਣ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਸਨ ਪ੍ਰਧਾਨ ਵਿਜੇ ਸ਼ਰਮਾ ਨੇ ਕਿਹਾ ਕਿ ਜੇਕਰ ਇਸ ਜੁਗਿਆਲ ਕਲੋਨੀ ਦੇ ਸਰਕਾਰੀ ਮਕਾਨਾਂ ਨੂੰ ਲੀਜ਼ ਤੇ ਦੇ ਦਿੱਤਾ ਜਾਵੇ ਤਾਂ ਇਕ ਤਾਂ ਸਰਕਾਰ ਦੀ ਆਮਦਨ ਚ ਵਾਧਾ ਹੋਵੇਗਾ ਦੂਜਾ ਇਨ੍ਹਾਂ ਸਰਕਾਰੀ ਮਕਾਨਾਂ ਦੀ ਸੰਭਾਲ ਵੀ ਹੋ ਜਾਵੇਗੀ ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਇਸ ਮਸਲੇ ਵੱਲ ਵੀ ਧਿਆਨ ਦੇਵੇ ਤੇ ਇਨ੍ਹਾਂ ਸਰਕਾਰੀ ਮਕਾਨਾਂ ਨੂੰ ਜਲਦ ਹੀ ਲੀਜ਼ ਤੇ ਦੇਵੇ
Author: Gurbhej Singh Anandpuri
ਮੁੱਖ ਸੰਪਾਦਕ