ਸ਼ਾਹਪੁਰਕੰਢੀ 14 ਨਵੰਬਰ (ਸੁਖਵਿੰਦਰ ਜੰਡੀਰ) – ਸ਼ਾਹਪੁਰਕੰਡੀ ਟਾਊਨਸ਼ਿਪ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਕੇਸ਼ਵ ਹਾਲ ਵਿਚ ਅੱਜ ਸ਼ਿਵ ਭੋਲੇ ਲੰਗਰ ਸੇਵਾ ਸਮਿਤੀ ਮੁਕੇਰੀਆਂ ਸ਼ਾਹਪੁਰਕੰਡੀ ਅਤੇ ਪਠਾਨਕੋਟ ਵਿਕਾਸ ਮੰਚ ਵੱਲੋਂ ਸਾਂਝੇ ਤੌਰ ਤੇ ਤਾਰਾ ਸਿੰਘ ਸਲਾਰੀਆ ਅਤੇ ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ ਦੀ ਦੇਖ ਰੇਖ ਵਿਚ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪ੍ਰੇਮ ਨਾਥ ਸ਼ਰਮਾ ਕਮਲਾ ਸ਼ਰਮਾ ਅਤੇ ਸਮਾਜ ਸੇਵਕ ਆਦਰਸ਼ ਸ਼ਰਮਾ ਪਹੁੰਚੇ ਸਭ ਤੋਂ ਪਹਿਲਾਂ ਮੁੱਖ ਮਹਿਮਾਨਾਂ ਵੱਲੋਂ ਜੋਤ ਬਾਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਪ੍ਰੋਗਰਾਮ ਵਿਚ ਇਲਾਕੇ ਦੇ ਨੌਜਵਾਨਾਂ ਦੇ ਨਾਲ ਨਾਲ ਪੁਲਸ ਦੇ ਜਵਾਨਾਂ ਨੇ ਵੀ ਭਾਗ ਲਿਆ ਤੇ ਆਪਣਾ ਖ਼ੂਨਦਾਨ ਕੀਤਾ ਇਸ ਮੌਕੇ ਪੁਲੀਸ ਜਵਾਨਾਂ ਸਮੇਤ ਇਲਾਕੇ ਦੇ ਨੌਜਵਾਨਾਂ ਵੱਲੋਂ ਇੱਕ ਸੌ ਪੰਦਰਾਂ ਯੂਨਿਟ ਖੂਨ ਦਾਨ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨਾਂ ਨੇ ਕਿਹਾ ਕਿ ਖੂਨਦਾਨ ਕਰਨਾ ਇੱਕ ਮਹਾਂਦਾਨ ਹੈ ਤੇ ਸਾਨੂੰ ਆਪਣੇ ਜੀਵਨ ਵਿਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਪ੍ਰੋਗਰਾਮ ਵਿਚ ਸ਼ਿਵ ਭੋਲੇ ਲੰਗਰ ਸੇਵਾ ਸਮਿਤੀ ਸ਼ਾਹਪੁਰਕੰਢੀ ਮੁਕੇਰੀਆਂ ਦੇ ਆਗੂ ਆਦਰਸ਼ ਸ਼ਰਮਾ ਸੁਮਿਤ ਸ਼ਰਮਾ ਧਿਆਨ ਸਿੰਘ ਰਜਨੀਸ਼ ਸ਼ਰਮਾ ਪੰਕਜ ਸ਼ਰਮਾ ਅਸ਼ਵਨੀ ਸ਼ਰਮਾ ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ ਪ੍ਰਧਾਨ ਦਿਨੇਸ਼ ਵਾਈਸ ਚੇਅਰਮੈਨ ਆਦੇਸ਼ ਸਿਆਲ ਅੰਕੁਸ਼ ਤਲਵਾਰ ਮਨੋਜ ਸ਼ਰਮਾ ਦੇ ਨਾਲ ਹੋਰ ਲੋਕ ਮੌਜੂਦ ਸਨ
![Gurbhej Singh Anandpuri](https://secure.gravatar.com/avatar/638ef6967b791caf37b5781795d863eb?s=96&r=g&d=https://nazranatv.com/wp-content/plugins/userswp/assets/images/no_profile.png)
Author: Gurbhej Singh Anandpuri
ਮੁੱਖ ਸੰਪਾਦਕ