ਬਾਘਾਪੁਰਾਣਾ,19ਨਵੰਬਰ (ਰਾਜਿੰਦਰ ਸਿੰਘ ਕੋਟਲਾ):ਤਿੰਨ ਖੇਤੀ ਕਾਲੇ ਕਾਨੂੰਨਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਵੱਲੋਂ ਵਾਪਸ ਲੈਣ ਦੇ ਐਲਾਨ ਮਗਰੋਂ ਆੜਤੀਆ, ਸ਼ੈਲਰ ਮਾਲਕਾਂ ,ਕਿਸਾਨਾਂ ਅਤੇ ਸਮੁੱਚੇ ਵਰਗਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ।ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਆੜਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਬਾਲ ਕ੍ਰਿਸ਼ਨ ਬਾਲੀ ਨੇ ਨਵੀਂ ਦਾਣਾ ਮੰਡੀ ਵਿਖੇ ਕਿਸਾਨ ਆਗੂਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕੀਤਾ।ਇਸ ਮੌਕੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ,ਸੁਖਮੰਦਰ ਸਿੰਘ ਉਗੋਕੇ ਮੀਤ ਪ੍ਰਧਾਨ ਪੰਜਾਬ,ਬਲਾਕ ਆਗੂ ਲਖਵੀਰ ਕੋਮਲ ਅਤੇ ਹੋਰ ਆਗੂਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਗਲ ‘ਚ ਹਾਰ ਪਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਵਧਾਈ ਦਿੱਤੀ ਕਿ ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਅੱਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਆਖਰ ਝੁਕਣਾ ਪਿਆ ਅਤੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਜੋ ਕਿ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਦੀ ਜਿੱਤ ਹੈ ਅਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ‘ਚ ਸਮੁੱਚੇ ਵਰਗਾਂ ਨੇ ਆਪੋ-ਆਪਣਾ ਬਣਦਾ ਯੋਗਦਾਨ ਪਾਇਆ ।ਇਸ ਮੌਕੇ ਤੇ ਰੂਪ ਸਿੰਘ ਸੰਗਤਪੁਰਾ,ਨੰਦ ਸਿੰਘ ਬਰਾੜ, ਸਾਬਕਾਐਮਸੀ ,ਗੁਰਦੀਪ ਸਿੰਘ ਆੜਤੀ ਭੂਸਨ ਗੋਇਲ,ਬਲਵਿੰਦਰ ਗਰਗ, ਬਲਤੇਜ ਸਿੰਘ ਲੰਗੇਆਣਾ,ਸੈਲਰ ਮਾਲਕ ਅਤੇ ਕਿਸਾਨ ਆਗੂ ਹਾਜਰ ਸਨ।