ਕਾਲੇ ਕਾਨੂੰਨਾਂ ਵਿਰੋਧੀ ਸੰਘਰਸ਼ ‘ਚ ਕਿਸਾਨ ਜੱਥੇਬੰਦੀਆਂ ਦੇ ਨਾਲ ਅਕਾਲੀ ਦਲ ਨੇ ਬਹੁਤ ਵੱਡੀ ਕੁਰਬਾਨੀ ਕੀਤੀ-ਮਾਹਲਾ
ਬਾਘਾਪੁਰਾਣਾ,19 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।ਇਸ ਮੌਕੇ ਸੰਬੋਧਨ ਕਰਦਿਆਂ ਜੱਥੇਦਾਰ ਮਾਹਲਾ ਨੇ ਕਿਹਾ ਕਿ ਇਹ ਜਿੱਤ ਜਿੱਥੇ ਸਮੁੱਚੀਆਂ ਕਿਸਾਨ ਜੱਥੇਬੰਦੀਆੰ ਦੀ ਜਿੱਤ ਹੈ ਉੱਥੇ ਇਸ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਤ ਯੋਗਦਾਨ ਪਾਇਆ ਇਨ੍ਹਾਂ ਕਾਨੂੰਨਾਂ ਦੇ ਐਲਾਨ ਮਗਰੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਕੇਂਦਰੀ ਮੰਤਰੀ ਦੀ ਕੁਰਸੀ ਨੂੰ ਠੇਡਾ ਮਾਰਿਆ ਉੱਥੇ ਬੀ ਜੇ ਪੀ ਨਾਲੋਂ 25 ਸਾਲ ਪੁਰਾਣੀ ਸਾਂਝ ਵੀ ਤੋੜੀ।ਇਸ ਮੌਕੇ ਗੁਰਜੰਟ ਸਿੰਘ ਭੁੱਟੋ ਸਰਕਲ ਪ੍ਰਧਾਨ,ਕੌਮੀ ਯੂਥ ਆਗੂ ਜਗਮੋਹਨ ਸਿੰਘ ਜੈ ਸਿੰਘ ਵਾਲਾ,ਸ਼ਹਿਰੀ ਪ੍ਰਧਾਨ ਪਵਨ ਢੰਡ,ਸੀਨੀਅਰ ਆਗੂ ਜਗਸੀਰ ਸਿੰਘ ਲੰਗਿਅਣਾ,ਚੰਨਪ੍ਰੀਤ ਸਿੰਘ ਸਾਬਕਾ ਐਮਸੀ,ਚੈਰੀ ਭਾਟੀਆ , ਪਵਨ ਗੋਇਲ,ਰਣਜੀਤ ਸਿੰਘ ਝੀਤੇ,ਸੀਨੀਅਰ ਆਗੂ ਤਰਲੋਚਨ ਸਿੰਘ ਕਾਲੇਕੇ,ਗੁਰਜੀਤ ਸਿੰਘ ਸਰਪੰਚ ਕੋਟਲਾ ਆਦਿ ਹਾਜਰ ਸਨ।