ਬਾਘਾਪੁਰਾਣਾ,22 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣਾ ਕਿਸਾਨ ਜੱਥੇਬੰਦੀਆਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਕੀਤੇ ਗਏ ਸੰਘਰਸ਼ ਦਾ ਹੀ ਸਿੱਟਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕਿਰਤੀ ਦੇ ਕਨਵੀਨਰ ਬੂਟਾ ਸਿੰਘ ਰਣਸੀਂਹ ਕੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਵੱਖੋ-ਵੱਖਰੀਆਂ ਪਾਰਟੀਆਂ ਕਾਨੂੰਨ ਵਾਪਸ ਲੈਣਾ ਦਾ ਸਿਹਰਾ ਆਪਣੇ ਸਿਰ ਲੈਣ ਨੂੰ ਫਿਰਦੀਆਂ ਹਨ ਪਰ ਇਨ੍ਹਾਂ ਸਿਰਫ ਤੇ ਸਿਰਫ ਸਿਆਸਤ ਕੀਤੀ ਹੈ ਤੇ ਕਰ ਰਹੀਆਂ ਹਨ ਪਰ ਸਰਕਾਰ ਵੱਲੋਂ ਕਾਨੂੰਨ ਵਾਪਸ ਲੈਣਾ ਲੰਬੇ ਸਮੇਂ ਤੋਂ ਕਿਸਾਨ ਜੱਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਸਦਕਾ ਹੀ ਹੋਇਆ ਹੈ।ਉਨ੍ਹਾਂ ਕਿਹਾ ਕਿ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਪੁਰਬ ਹੋਣ ਕਰਕੇ ਬਾਬੇ ਨਾਨਕ ਨੇ ਕਿਸਾਨਾਂ ਤੇ ਮਿਹਰ ਕੀਤੀ ਤੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਨੂੰ ਸੁਮੱਤ ਬਖਸ਼ੀ ਹੈ।ਉਨ੍ਹਾਂ ਸਮੂਹ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਵਧਾਈ ਵੀ ਦਿੱਤੀ ਕਿ ਪਹਿਲਾ ਹੀ ਤਬਾਹ ਹੋ ਚੁੱਕੀ ਕਿਰਸਾਨੀ ਮਾੜੀ ਮੋਟੀ ਸਹਿਕਦੀ ਰਹਿ ਜਾਵੇਗੀ।ਇਸ ਮੌਕੇ ‘ਤੇ ਸੁਰਿੰਦਰ ਸਿੰਘ ਰਾਜਾ ਸਿੰਘ ਰੋਡੇ,ਯੂਥ ਆਗੂ ਗੁਰਪ੍ਰੀਤ ਸਿੰਘ ਬਬਲੂ ਰੋਡੇ ਅਤੇ ਸੰਦੀਪ ਸਿੰਘ,ਗੁਰਦੇਵ ਸਿੰਘ, ਰਣਜੀਤ ਸਿੰਘ ਅਦਿ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ