ਭੋਗਪੁਰ 22 ਨਵੰਬਰ (ਸੁਖਵਿੰਦਰ ਜੰਡੀਰ) ਸ਼ੂਗਰ ਮਿੱਲ ਭੋਗਪੁਰ ਦਾ 66ਵਾ ਪਿੜਾਈ ਸੀਜ਼ਨ 23 ਨਵੰਬਰ ਨੂੰ ਆਰੰਭ ਹੋਵੇਗਾ।ਇਸ ਦਾ ਉਦਘਾਟਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰਨਗੇ ਅਤੇ ਇਸ ਸ਼ੂਗਰ ਮਿੱਲ ਵਿੱਚ ਸੀ ਐਨ ਜੀ ਪਲਾਂਟ 15 ਮੈਗਾਵਾਟ ਕੋ ਜਨਰੇਸ਼ਨ ਪਰਾਈ ਨਾਲ ਚਲਾਉਣ ਦਾ ਨੀਂਹ ਪੱਥਰ ਰੱਖਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੂਗਰ ਮਿੱਲ ਦੇ ਚੇਅਰਮੈਨ ਪਰਮਵੀਰ ਸਿੰਘ ,ਵਾਈਸ ਚੇਅਰਮੈਨ ਪਰਮਿੰਦਰ ਸਿੰਘ ਮੱਲ੍ਹੀ ਅਤੇ ਜਨਰਲ ਮੈਨੇਜਰ ਅਰੁਣ ਅਰੋੜਾ ਨੇ ਦੱਸਿਆ ਕਿ ਮਿੱਲ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਆਰੰਭ ਹੋ ਗਏ ਹਨ । 23ਨਵੰਬਰ ਸਵੇਰੇ 9 ਵਜੇ ਭੋਗ ਪੈਣਗੇ ਉਪਰੰਤ ਖੁੱਲ੍ਹੇ ਪੰਡਾਲ ਵਿਚ ਕਿਸਾਨਾਂ ਦਾ ਭਾਰੀ ਇਕੱਠ ਹੋਵੇਗਾ।ਜਿਸ ਨੂੰ ਢਾਡੀ ਸਿੰਘ ਆਪਣੀਆਂ ਵਾਰਾਂ ਰਾਹੀਂ ਇਤਿਹਾਸ ਨਾਲ ਜੋੜਨਗੇ।ਮਿੱਲ ਦਾ ਸਵੇਰੇ 10:30 ਉਦਘਾਟਨ ਵਜੇ ਹੋਵੇਗਾ।ਇਸ ਉਦਘਾਟਨ ਸਮਾਗਮ ਵਿੱਚ ਪੰਜਾਬ ਦੇ ਕੈਪਟਨ ਮੰਤਰੀ ਸੰਗਤ ਸਿੰਘ ਗਿਲਜੀਆਂ,ਚੌਧਰੀ ਸੰਤੋਖ ਸਿੰਘ ਐਮ ਪੀ,ਮਹਿੰਦਰ ਸਿੰਘ ਕੇ ਪੀ ਚੇਅਰਮੈਨ ਟੈਕਨੀਕਲ ਐਜੂਕੇਸ਼ਨ ਪੰਜਾਬ,ਚੌਧਰੀ ਸੁਰਿੰਦਰ ਸਿੰਘ ਵਿਧਾਇਕ,ਪਵਨ ਆਦੀਆ ਵਿਧਾਇਕ, ਡਾ ਰਾਜ ਕੁਮਾਰ ਚੱਬੇਵਾਲ ਪਹੁੰਚ ਰਹੇ ਹਨ।ਇਸ ਮੌਕੇ ਤੇ ਗੁਦਾਵਰ ਰਾਮ ,ਮਨਜੀਤ ਸਿੰਘ,ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ,ਸੁਖਦੇਵ ਸਿੰਘ, ਪ੍ਰੇਮ ਬਹਾਦਰ ਇੰਸਪੈਕਟਰ, ਜਸਵੀਰ ਸਿੰਘ ਸੈਣੀ ਮੈਂਬਰ ਮਾਰਕੀਟ ਕਮੇਟੀ ਆਦਿ ਹਾਜ਼ਰ ਸਨ। ਇਸ ਮੌਕੇ ਤੇ ਕਿਸਾਨਾਂ ਅਤੇ ਆਏ ਮਹਿਮਾਨਾਂ ਵਾਸਤੇ ਗੁਰੂੁ ਕਾ ਲੰਗਰ ਅਟੁੱਟ ਵਰਤੇਗਾ।