ਭੋੋਗਪੁਰ 22 ਨਵੰਬਰ( ਸੁਖਵਿੰਦਰ ਜੰਡੀਰ) ਜੀ ਓ ਜੀ ਮਨਜੀਤ ਸਿੰਘ ਸਾਬਕਾ ਸੈਨਿਕ ਪਿੰੰਡ ਸਨੌਰਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੋਏ ਦੱਸਿਆ ਕੇ ਓਹ ਪਿੰਡ ਢੱਡਾ, ਸਨੌਰਾ, ਮਾਧੋਪੁਰ ,ਰਾਜਪੁਰ, ਚੜਤ ,ਟਾਡੀ ,ਲੜੋਆ, ਲੜੋਈ, ਸਗਰਾਵਾਲੀ, ਭਟਨੂਰਾ, ਲੁਬਾਣਾ ਵਿੱਚ ਖੁਸ਼ਹਾਲੀ ਦੇ ਰਾਖੇ ਵਜੋ ਸੇਵਾ ਨਿਭਾਅ ਰਹੇ ਸਨ। ਸਰਕਾਰ ਦੀਆਂ ਨੀਤੀਆਂ ਸਕੀਮਾ ਘਰ ਘਰ ਪਹੁੰਚਾਉਣ ਦਾ ਵੀ ਕੰਮ ਕਰ ਰਹੇ ਸਨ ਅਤੇ। ਕੋਆਪਰੇਟਿਵ ਸੁਸਾਇਟੀ ਦੇ ਰਸ਼ਪਾਲ ਸਿੰਘ ਜੋ ਕਿ ਸੁਸਾਇਟੀ ਵਿੱਚ ਪਰਚੂਨ ਦੀ ਦੁਕਾਨ ਚਲਾ ਰਹੇ ਹਨ।ਜੀ ਓ ਜੀ ਮਨਜੀਤ ਸਿੰਘ ਨੇ ਕਿਹਾ ਕੇ ਪਰਚੂਨ ਦੀ ਦੁਕਾਨ ਦਾ ਪ੍ਰਾਫਿਟ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋ ਰਿਹਾ ਹੈ ਕਿ ਨਹੀਂ ਉਸ ਦੀ ਪੁੱਛ ਪੜਤਾਲ ਕੀਤੀ ਜਾਵੇ, ਅਤੇ ਕਿਸਾਨਾਂ ਨੂੰ ਸੁਸਾਇਟੀ ਦੇ ਪ੍ਰਾਫਿਟ ਵੀ ਕਦੇ ਨਹੀਂ ਦਿੱਤੇ ਗਏ ।ਜੀ ਓ ਜੀ ਮਨਜੀਤ ਸਿੰਘ ਸਨੌਰਾ ਨੇ ਕਿਹਾ ਕੇ ਓਨਾ ਖ਼ਿਲਾਫ਼ ਅਧਿਕਾਰੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਉਹ ਸਰਾਸਰ ਗਲਤ ਹਨ ਦੋਸ਼ਾਂ ਦੀ ਪੜਤਾਲ ਆਰ ਟੀ ਆਈ ਜ਼ਰੀਏ ਕਰਵਾਈ ਜਾਵੇ ਇਸ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਉਠਾਇਆ
Author: Gurbhej Singh Anandpuri
ਮੁੱਖ ਸੰਪਾਦਕ