ਗੁ:ਬੀਬੀ ਕਾਹਨ ਕੌਰ ਮੋਗਾ ਵਿਖੇ 4 ਦਸੰਬਰ ਨੂੰ ਗਤਕਾ ਮੁਕਾਬਲੇ ਕਰਵਾਏ ਜਾਣਗੇ।
ਮੋਗਾ/ਬਾਘਾਪੁਰਾਣਾ 22 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਜਿੱਲ੍ਹਾਂ ਗੱਤਕਾ ਐਸੋਸੀਏਸ਼ਨ (ਰਜਿ:) ਮੋਗਾ ਮੀਰੀ ਪੀਰੀ ਗੱਤਕਾ ਅਖਾੜਾ ਮੋਗਾ ਵੱਲੋ ਸਮੂਹ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਦੇ ਸਹਿਯੋਗ ਸਦਕਾ ਜੌਹਰ-ਏ-ਖਾਲਸਾ ਗੱਤਕਾ ਕੱਪ 2021 4 ਦਸੰਬਰ 2021 ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਤੋ ਰਾਤ 9 ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੋੌਰ ਮੇਨ ਬਜਾਰ ਮੋਗਾ ਵਿਖੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਮਾਗਮ ਨੂੰ ਵਧੀਆ ਢੰਗ ਅਤੇ ਚੜਦੀਕਲਾ ਨਾਲ ਕਰਵਾਉਣ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਨਾਮਦੇਵ ਭਵਨ ਅਕਾਲਸਰ ਰੋਡ ਵਿਖੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸੁਸਾਇਟੀਆਂ ਦੇ ਅਹੁਦੇਦਾਰਾ ਨੇ ਸਮਾਗਮ ਨੂੰ ਵਧੀਆ ਕਰਨ ਲਈ ਆਪਣੇ ਕੀਮਤੀ ਸੁਝਅ ਤੇ ਹਰ ਤਰ੍ਹਾ ਦੀ ਮੱਦਦ ਦੇਣ ਦਾ ਸਹਿਯੋਗ ਦਿੱਤਾ ਅਤੇ ਸੰਸਥਾ ਵੰਲੋ ਜੱਥੇਬੰਦੀਆਂ ਦੀਆਂ ਸਮਾਗਮ ਵਿਚ ਡਿਊਟੀਆਂ ਲਾਈਆਂ ਗਈਆ ਜੀ ਇਸ ਮੋਕੇ ਚੈਅਰਮੇਨ ਹਰਮੀਤ ਸਿੰਘ ਖਾਲਸਾ ਜੀ ਨੇ ਦੱਸਿਆ ਕੇ ਮੁਕਾਬਲੇ ਵਿਚ ਪੰਜਾਬ ਦੀਆਂ ਪ੍ਰਸਿੱਧ ਗੱਤਕਾ ਟੀਮ ਆਪਣੇ ਜੰਗੀ ਜੌਹਰ ਦਿਖਾਉਣਗੇ ਗੁਰਸਿੱਖ ਮਾਡਲਿੰਗ ਅਤੇ ਧਾਰਮਿਕ ਕੋਰੀੳੁਗ੍ਰਾਫੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ ਜੀ ਇਸ ਮੌਕੇ ਸਟੇਜ ਸੈਕਟਰੀ ਦੀ ਸੇਵਾ ਬਲਜੀਤ ਸਿੰਘ ਚਾਨੀ ਤੇ ਗਿਆਨੀ ਸਤਨਾਮ ਸਿੰਘ ਜੀ ਜਨੇਰ ਟਕਸਾਲ ਵੱਲੋ ਨਿਭਾਈ ਗਈ ਇਸ ਮੌਕੇ ਸਮਾਜ ਸੇਵਾ ਸੁਸਾਇਟੀ ਮੋਗਾ, ਖਾਲਸਾ ਸੇਵਾ ਸੁਸਾਇਟੀ ਟੀ ਮੋਗਾ, ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ, ਅਜਾਦ ਵੈਲਫੇਅਰ ਕਲੱਬ ਮੋਗਾ, ਭਾਈ ਘਨ੍ਹਈਆ ਜੀ ਜਲ ਸੇਵਾ ਜੱਥਾ ਮੋਗਾ, ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਸਾਹਿਬਜਾਦਾ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਮੋਗਾ, ਰਾਮਗੜੀਆ ਸੰਗਠਨ ਮੋਗਾ, ਗੁਰਦੁਆਰਾ ਰਾ ਨਾਮਦੇਵ ਭਵਨ ਮੋਗਾ, ਕੁਲਵੰਤ ਸਿੰਘ ਰਾਮਗੜੀਆ , ਗੁਰਨਾਮ ਸਿੰਘ ਗਾਮਾ, ਕੁਲਵੰਤ ਸਿੰਘ ਕਾਂਤੀ, ਜਗਰੂਪ ਸਿੰਘ ਕਲਸੀ, ਮਨਦੀਪ ਸਿੰਘ, ਬਲਕਰਨ ਸਿੰਘ ਨੈਸ਼ਨਲ ਲੈਬ, ਰਣਜੀਤ ਸਿੰਘ, ਰਾਜਵਿੰਦਰ ਸਿੰਘ ਰਾਜਾ, ਹਰਦਿਆਲ ਸਿੰਘ, ਰਵਿੰਦਰ ਸਿੰਘ ਰਵੀ, ਜਸਲੀਨ ਸਿੰਘ, ਨਵਕਰਨ ਸਿੰਘ, ਕੰਵਲਜੀਤ ਸਿੰਘ ਨਿੱਕਾ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ, ਰਹਿਤਪ੍ਰੀਤ ਸਿੰਘ, ਗੁਰਬਾਜ ਸਿੰਘ, ਜਸ਼ਨਪ੍ਰੀਤ ‘ ਸਿੰਘ, ਰਾਜਵੀਰ ਸਿੰਘ ਕਰਨਪਰੀਤ ਸਿੰਘ ਬਾਘਾਪੁਰਾਣਾ ਆਦਿ ਹਾਜਰ ਸਨ ।