ਬਾਘਾਪੁਰਾਣਾ 22 (ਰਾਜਿੰਦਰ ਸਿੰਘ ਕੋਟਲਾ)ਅੱਜ ਪਿੰਡ ਰਾਜਿਆਣਾ ਵਿੱਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆ ਹੋਇਆ ਡੇਰਾ ਰਾਜਾ ਪੀਰ ਝਿੜੀ ਨਿਰਮਲੇ ਅਸਥਾਨ ਤੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਵਿੱਚ ਸਜਾਇਆ ਗਿਆ, ਸੇਵਾ ਕਰਨ ਦਾ ਵਡਭਾਗਾ ਸਮਾਂ ਪ੍ਰਾਪਤ ਹੋਇਆ। ਇਸ ਦੌਰਾਨ ਮੌਜੂਦਾ ਗੱਦੀ ਨਸ਼ੀਨ ਨਿਰਮਲੇ ਮਹੰਤ ਬਾਬਾ ਸਤਨਾਮ ਸਿੰਘ ਜੀ ਅਤੇ ਨਗਰ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਦਾਸ ਜਸਮੇਲ ਸਿੰਘ ਗੋਰਾ ਨੂੰ ਦਿੱਲੀ ਅੰਦੋਲਨ ਲਈ ਸੇਵਾ ਨਿਭਾਉਣ ਤੇ, ਕੇਂਦਰ ਸਰਕਾਰ ਵੱਲੋਂ ਲੋਕ ਮਾਰੂ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਦਿੱਤੇ ਗਏ ਬਿਆਨ ਦੀ ਖੁਸ਼ੀ ਵਿੱਚ ਲੋਈ ਤੇ ਸਰੋਪੇ ਨਾਲ ਸਨਮਾਨਿਤ ਕਰਨ ਤੇ ਮਨ ਨੂੰ ਬਹੁਤ ਸਕੂਨ ਮਿਲਿਆ, ਅਤੇ ਬਹੁਤ ਮਾਣ ਮਹਿਸੂਸ ਹੋਇਆ ਕਿ ਮਹਾਂਪੁਰਸ਼ਾਂ ਨੇ ਕਿਸਾਨ ਅੰਦੋਲਨ ਲਈ ਕੀਤੀ ਮਿਹਨਤ ਅਤੇ ਸੇਵਾ ਪ੍ਰਤੀ ਦਾਸ ਨੂੰ ਮਾਣ ਸਤਿਕਾਰ ਦੇਣ ਲਈ ਇਸਦੇ ਕਾਬਿਲ ਸਮਝਿਆ। ਇਸ ਦੌਰਾਨ ਬਲਾਕ ਸਕੱਤਰ ਜਸਮੇਲ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਮੈਂ ਨਿਰਮਲੇ ਬਾਬਾ ਸਤਨਾਮ ਸਿੰਘ ਜੀ ਮਹਾਂਪੁਰਸ਼ਾਂ ਅਤੇ ਨਗਰ ਨਿਵਾਸੀਆ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹਾਂ,ਅਤੇ ਨਾਲ ਸ਼ਪੈਸਲ ਤੌਰ ਤੇ ਧੰਨਵਾਦ ਕਰਦਾ ਪਿੰਡ ਰਾਜਿਆਣਾ ਦੀ ਕਿਰਤੀ ਕਿਸਾਨ ਯੂਨੀਅਨ ਇਕਾਈ ਦਾ ਜੋ ਹਮੇਸ਼ਾਂ ਮੈਨੂੰ ਹੌਸਲਾ ਅਫਜ਼ਾਈ ਕਰਦੇ ਰਹੇ ਹਨ। ਜਸਮੇਲ ਸਿੰਘ ਨੇ ਦੱਸਿਆ ਕਿ ਅਜੇ ਤਾਂ ਮੋਦੀ ਸਰਕਾਰ ਨੇ ਸਿਰਫ ਕਨੂੰਨ ਰੱਦ ਕਰਨ ਲਈ ਐਲਾਨ ਹੀ ਕੀਤਾ ਹੈ, ਜਿੰਨਾ ਚਿਰ ਕੇਂਦਰ ਸਰਕਾਰ ਪਾਰਲੀਮੈਂਟ ਵਿਚ ਲਿਖਤੀ ਰੂਪ ਵਿੱਚ ਕਨੂੰਨ ਰੱਦ ਨਹੀ ਕਰਦੀ ਅਤੇ ਐਮ ਐਸ ਪੀ ਤੇ ਲਿਖਤੀ ਕਨੂੰਨ ਲਾਗੂ ਨਹੀ ਕਰਦੀ,ਉਨ੍ਹਾ ਚਿਰ ਕਿਸਾਨ ਅੰਦੋਲਨ ਏਸੇ ਤਰਾਂ ਜਾਰੀ ਰਹੇਗਾ। ਇਸ ਦੌਰਾਨ ਜਸਮੇਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ 26 ਨਵੰਬਰ ਨੂੰ ਦਿੱਲੀ ਕਿਸਾਨ ਅੰਦੋਲਨ ਪੂਰਾ ਇੱਕ ਸਾਲ ਮੁਕੰਮਲ ਹੋ ਜਾਣਾ ਹੈ ਜੋ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਪੱਧਰ ਤੇ ਮਨਾਇਆ ਜਾਵੇਗਾ, ਇਸ ਕਰਕੇ ਵੱਧ ਤੋੰ ਵੱਧ ਕਿਸਾਨ ਦਿੱਲੀ ਵੱਲ ਕੂਚ ਕਰਨ। ਇਸ ਮੌਕੇ ਸਟੇਜ ਸੈਕਟਰੀ ਮਦਨ ਸਿੰਘ ਖਾਲਸਾ ਨੇ ਨਿਭਾਈ,ਅਤੇ ਨਿਰਮਲੇ ਬਾਬਾ ਚਮਕੌਰ ਸਿੰਘ ਜੀ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਵੀਸ਼ਰੀ ਜੱਥੇ ਨੇ ਗੁਰੂ ਦੀ ਮਹਿਮਾਂ ਗਾਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਵਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਸਾਬਕਾ ਸਰਪੰਚ ਪੱਪੂ ਸਿੰਘ,ਬਲਦੇਵ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ ਭੁੱਟਾ ਸਰਪੰਚ, ਜੱਗਾ ਸਿੰਘ, ਰਾਜਾ ਸਿੰਘ, ਗੋਗੀ ਸਿੰਘ, ਜੱਗਾ ਸਿੰਘ ਡੇਰਾ ਸੇਵਾਦਾਰ, ਸੁੱਖਾ ਸਿੰਘ ਔਰਤਾਂ,ਬੱਚੇ ਆਦਿ ਸੰਗਤਾਂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ