ਬਾਘਾਪੁਰਾਣਾ 24 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨ ਦੇਸ਼ ਦੇ ਕਿਸਾਨਾਂ ਦੇ ਸਬਰ,ਸਿਦਕ ਤੇ ਏਕਤਾ ਦੀ ਜਿੱਤ ਹੈ ਅਤੇ ਕਿਸਾਨ ਆਗੂਆਂ ਦੀ ਸੂਝਬੂਝ ਅਤੇ ਇਕਮੁੱਠਤਾ ਨੇ ਦੇਸ਼ ਦੇ ਹਾਕਮਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਲਖਵੀਰ ਸਿੰਘ ਕੋਮਲ ਆਲਮਵਾਲਾ ਨੇ ਰਿਲਾਇੰਸ ਪੰਪ ਰਾਜੇਆਣਾ ਤੇ ਚੱਲ ਰਹੇ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਕਿ ਦੁਨੀਆ ਭਰ ਦੇ ਲੋਕਾਂ ਵੱਲੋ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨੀ ਅਤੇ ਐਨ ਆਰ ਆਈ ਵੀਰਾਂ ਵੱਲੋ ਕਿਸਾਨ ਸੰਘਰਸ਼ ਦੀ ਹਿੱਕ ਠੋਕਵੀ ਹਮਾਇਤ ਵੀ ਕਿਸਾਨ ਸੰਘਰਸ਼ ਦੀ ਵੱਡੀ ਪ੍ਰਾਪਤੀ ਰਹੀ ਹੈ।ਬੀ ਕੇ ਯੁੂ ਕ੍ਰਾਂਤੀਕਾਰੀ ਦੇ ਜਿਲਾ ਕੈਸੀਅਰ ਲਾਭ ਸਿੰਘ ਰੋਡੇ ਨੇ ਆਪਣੇ ਸੰਬੋਧਨ ਵਿਚ ਕਿਹਾ ਦੇ ਹਰ ਵਰਗ ਮਜਦੂਰ,ਵਪਾਰੀ, ਆੜਤੀ,
ਕਲਾਕਾਰਾਂ, ਦੁਕਾਨਦਾਰ ਤੇ ਮੁਲਾਜ਼ਮਾਂ ਵੱਲੋ ਕਿਸਾਨ ਸ਼ੰਘਰਸ ਵਿੱਚ ਪਾਏ ਯੋਗਦਾਨ ਨੇ ਵੀ ਕੇਦਰ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਉਹਨਾ ਕਿਹਾ ਕਿ ਕਿਸਾਨ ਸ਼ੰਘਰਸ ਦੌਰਾਨ ਹੋਈਆ 700 ਤੋਂ ਵੱਧ ਕਿਸਾਨਾਂ ਦੀਆ ਸ਼ਹਾਦਤਾਂ ਨੇ ਆਪਣਾ ਰੰਗ ਦਿਖਾਇਆ ਤੇ ਕਿਸਾਨ ਸ਼ੰਘਰਸ਼ ਦੀ ਜਿੱਤ ਹੋਈ।ਇਸ ਮੌਕੇ ਮਾਸਟਰ ਪ੍ਰੀਤਮ ਸਿੰਘ ਵੈਰੋਕੇ, ਮਲਕੀਤ ਸਿੰਘ ਢਿੱਲੋ ਨੇ ਆਪਣੇ ਵਿਚਾਰਾਂ ਰਾਹੀ ਕਿਸਾਨ ਸ਼ੰਘਰਸ ਵਾਰੇ ਚਾਨਣਾ ਪਾਇਆ ਇਸ ਮੌਕੇ ਗੁਰਦੀਪ ਸਿੰਘ ਖਾਲਸਾ ਰਾਜੇਆਣਾ, ਜਗਸੀਰ ਸਿੰਘ ਖਾਲਸਾ ਰਾਜੇਆਣਾ, ਜਗਤਾਰ ਸਿੰਘ,ਦਰਸ਼ਨ ਸਿੰਘ,ਗੁਰਚਰਨ ਸਿੰਘ, ਸਤਪਾਲ ਸ਼ਰਮਾ,ਗੁਰਦੇਵ ਸਿੰਘ ਮੈਬਰ, ਕੁਲਦੀਪ ਸਿੰਘ,ਠਾਕਰ ਸਿੰਘ, ਗੁਰਤੇਜ ਸਿੰਘ, ਸੂਬਾ ਸਿੰਘ, ਬਿੱਕਰ ਸਿੰਘ,ਆਤਮਾਂ ਸਿੰਘ ਰਾਜੇਆਣਾ, ਬੀਬੀ ਮਲਕੀਤ ਕੌਰ, ਦਿਲਬਾਗ ਸਿੰਘ ਲਧਾਈਕੇ, ਗੱਬਰ ਸਿੰਘ, ਮਲਕੀਤ ਸਿੰਘ, ਪ੍ਰੀਤਮ ਸਿੰਘ ਰਾਜੇਆਣਾ, ਇਕਬਾਲ ਸਿੰਘ, ਕੱਕੜ ਬਾਘਾ ਪੁਰਾਣਾ, ਬਖਤੌਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ