42 Views
ਚੰਨੀ ਦੀ ਪੁਲਿਸ ਜਿਨ੍ਹਾਂ ਮਰਜੀ ਕੁੱਟ ਲਵੇ ਪਰ ਇਹ ਸੰਘਰਸ਼ ਦੱਬੇਗਾ ਨਹੀਂ ਬਲਕਿ ਵਧੇਗਾ-ਆਗੂ
ਬਾਘਾਪੁਰਾਣਾ,25 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਘਾਪੁਰਾਣਾ ਵਿਖੇ ਆਉਣ ਦੀ ਭਿਣਕ ਜਦ ਵੱਖ-ਵੱਖ ਜੱਥੇਬੰਦੀਆਂ ਨੂੰ ਪਈ ਤਾਂ ਉਨ੍ਹਾਂ ਵੱਲੋਂ ਆਪੋ-ਆਪਣੇ ਮੰਗ ਪੱਤਰ ਦੇਣ ਲਈ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪ੍ਰਸਾਸ਼ਨ ਦੀ ਰੋਕ ਕਰਕੇ ਉਨ੍ਹਾਂ ਵੱਲੋਂ ਰੈਲੀ ਦੇ ਬਾਹਰ ਵਾਲੀ ਜਗ੍ਹਾ ‘ਚ ਆਪੋ-ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾ ‘ਚ ਪੀ ਐਸ ਯੂ ਈ ਟੀ ਟੀ ਅਧਿਆਪਕ ਯੂਨੀਅਨ,ਆਂਗਣਵਾੜੀ ਵਰਕਰ, ਆਸ਼ਾ ਵਰਕਰ ,ਟੈਕਨੀਕਲ ਸਰਵਿਸ ਯੂਨੀਅਨ,ਐਨ ਐਚ ਐਮ ਸਿਹਤ ਮੁਲਾਜਮ,ਆਊਟ ਸੋਰਸਸ ਮੁਲਾਜਮ ਜੱਥੇਬੰਦੀ ਆਦਿ ਯੂਨੀਅਨਾਂ ਨੇ ਬਾਹਰ ਖੜ੍ਹਕੇ ਆਪਣਾ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ।
ਜਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਹਾਜ ਉਤਰਿਆ ਅਤੇ ਮੁੱਖ ਮੰਤਰੀ ਸਟੇਜ ਵੱਲ ਜਾਣ ਲੱਗੇ ਤਾਂ ਜੱਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਉਧਰ ਵਧਣ ਲੱਗੇ ਤਾਂ ਪੁਲਿਸ ਨੇ ਲਾਠੀ ਚਾਰਜ ਕੀਤਾ ਜਿਸ ਨਾਲ ਕਈਆਂ ਦੀਆਂ ਦਸਤਾਰਾਂ ਤੇ ਚੁੰਨੀਆਂ ਰੁਲੀਆਂ ਅਤੇ ਪੁਲਿਸ ਵੱਲੋਂ ਜਬਰਦਸਤੀ ਖਿੱਚ ਧੂਹ ਕਰਦੇ ਹੋਏ ਉਨ੍ਹਾਂ ਨੂੰ ਗਿ੍ਫਤਾਰ ਕਰਕੇ ਲੈ ਗਈ। ਇਸ ਮੌਕੇ ਮੋਹਨ ਸਿੰਘ ਔਲਖ,ਕਮਲ ਬਾਘਾਪੁਰਾਣਾ, ਬਲਜਿੰਦਰ ਕੌਰ ਹਰੀਏਵਾਲਾ ਆਗਨਵਾੜੀ ਆਗੂ, ਜਸਵੀਰ ਸਿੰਘ ਆਲਮਵਾਲਾ,ਕਮਲੇਸ਼ ਕੁਮਾਰ ਟੈਕਨੀਕਲ ਸਰਵਿਸ ਯੂਨੀਅਨ, ਪੂਜਾ,ਮੁੱਕੋ ,ਵਿਸ਼ਵਦੀਪ ਸਿੰਘ, ਕਰਨਜੀਤ ਸਿੰਘ, ਗੁਰਦੀਪ ਸਿੰਘ , ਸੰਦੀਪ ਸਿੰਘ , ਗੁਰਪਰੇਮ ਸਿੰਘ , ਕ੍ਰਿਸ਼ਨ ਸਿੰਘ ਆਦਿ ਹਾਜ਼ਰ.ਸਨAuthor: Gurbhej Singh Anandpuri
ਮੁੱਖ ਸੰਪਾਦਕ