ਸ਼ਾਹਪੁਰਕੰਢੀ 25 ਨਵੰਬਰ(ਸੁਖਵਿੰਦਰ ਜੰਡੀਰ ) – ਸੈਂਟਰ ਸ਼ਾਹਪੁਰ ਕੰਡੀ ਦੀ ਪੰਜਾਬੀ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ ਮੰਟੀ ਵਿਖੇ ਕਰਵਾਇਆ ਗਿਆ ਇਨ੍ਹਾਂ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਸੈਂਟਰ ਦੇ ਅਧੀਨ ਆਉਂਦੇ ਛੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਬੱਚਿਆਂ ਦੇ ਸੁੰਦਰ ਲਿਖਾਈ ਭਾਸ਼ਣ ਮੁਕਾਬਲਾ ਪੰਜਾਬੀ ਪੜ੍ਹਨ ਮੁਕਾਬਲਾ ਚਿੱਤਰ ਕਲਾ ਮੁਕਾਬਲੇ ਆਦਿ ਕਰਵਾਏ ਗਏ ਇਨ੍ਹਾਂ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਬੱਚਿਆਂ ਨੇ ਵਧ ਚੜ੍ਹ ਕੇ ਆਪਣੀ ਮਿਹਨਤ ਨੂੰ ਦੱਸਿਆ ਅਤੇ ਪੂਰੀ ਲਗਨ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਆਪਣੀ ਰੁਚੀ ਦਿਖਾਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉੱਥੇ ਮੌਜੂਦ ਅਧਿਆਪਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪੂਰੀ ਲਗਨ ਨਾਲ ਹਿੱਸਾ ਲਿਆ ਗਿਆ ਹੈ ਅਤੇ ਆਪਣੀ ਰੁਚੀ ਦਿਖਾਈ ਗਈ ਹੈ ਇਸ ਮੌਕੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਮਨੋਬਲ ਵਧਾਉਂਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਥੇ ਸਕੂਲ ਅਧਿਆਪਕਾ ਸਹਿਤ ਹੋਰ ਲੋਕ ਵੀ ਮੌਜੂਦ ਸਨ